ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੮)

੮–ਪੰਜਾਬ, ਅਵਧ, ਮੱਧ ਹਿੰਦ ਅਤੇ ਹੋਰ ਛੋਟੇ ਛੋਟੇ ਸੂਬਿਆਂ ਵਿਚ ਜ਼ਿਲੇ ਦੇ ਵੱਡੇ ਅਫਸਰ ਨੂੰ ਡਿਪਟੀ ਕਮਿਸ਼ਨਰ ਆਖਦੇ ਹਨ, ਅਤੇ ਹੋਰ ਵੱਡੇ ਵੱਡੇ ਸੂਬਿਆਂ ਵਿੱਚ ਕਲੈਕਟਰ ਆਖਦੇ ਹਨ। ਇਨ੍ਹਾਂ ਦੇ ਹੇਠਾਂ ਹੋਰ ਅਫਸਰ ਹੁੰਦੇ ਹਨ ਅਰਥਾਤ ਅਸਿਸਟੰਟ ਤੇ ਐਕਸਟਰਾ ਅਸਿਸਟੰਟ ਕਮਿਸ਼ਨਰ, ਇਕ ਅਫਸਰ ਪੁਲਸ, ਇਕ ਇੰਜੀਨੀਅਰ, ਇਕ ਸਿਵਲ ਸਰਜਨ, ਇੱਕ ਅਫਸਰ ਜੰਗਲਾਤ, ਇੱਕ ਸੁਪ੍ਰੰਟੰਡੰਟ ਜੇਲ੍ਹ, ਇਤਆਦਿਕ। ਕਈ ਅਫਸਰ ਤਿੰਨ ਤਿੰਨ ਚਾਰ ਚਾਰ ਜ਼ਿਲਿਆਂ, ਵਿਚ ਦੌਰਾ ਕਰਦੇ ਹਨ, ਜਿਨ੍ਹਾਂ ਨੂੰ ਹਲਕਾ ਅਥਵਾ ਕਮਿਸ਼ਨਰੀ ਆਖਦੇ ਹਨ, ਯਥਾ ਮਦਰੱਸਿਆਂ ਦੇ ਇਨਸਪੈਕਟਰ ਇਹ ਅਫਸਰ ਅੰਗ੍ਰੇਜ਼ ਤੇ ਹਿੰਦੁਸਤਾਨੀ ਦੋਵੇਂ ਹੋ ਸਕਦੇ ਹਨ, ਹਿੰਦੁਸਤਾਨੀ ਕਲੈਕਟਰ ਡਾਕਟਰ ਤੇ ਸਿਵਲ ਸਰਜਨ ਆਦਿਕ ਹਨ।

੯–ਕਈ ਸੂਬਿਆਂ ਵਿਚ ਤਿੰਨ ਤਿੰਨ ਚਾਰ ਚਾਰ ਜ਼ਿਲੇ ਮਿਲਾਕੇ ਇਕ ਕਮਿਸ਼ਨਰ ਦੇ ਅਧੀਨ ਕੀਤੇ ਗਏ ਹਨ, ਬ੍ਰਿਟਿਸ਼ ਇੰਡੀਆਂ ਵਿਚ ਅਜਿਹੇ ਪੰਜਾਹ ਕਮਿਸ਼ਨਰ ਹਨ, ਉਹ ਜ਼ਿਲੇ ਦੇ ਅਫਸਰਾਂ ਦੇ ਕੰਮ ਦੀ ਦੇਖ ਭਾਲ (ਨਿਗਰਾਨੀ) ਕਰਦੇ ਹਨ।

੧੦–ਬੰਗਲ ਤੇ ਬਰਮਾਂ ਤੋਂ ਬਿਨਾਂ ਹਰੇਕ ਸੂਬੇ ਵਿਚ ਅਤੱਲਕੇ ਤੇ ਤਹਸੀਲਾਂ ਹਨ, ਜਿਨ੍ਹਾਂ ਵਿਚੋਂ