ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫੯)

ਹਰਕ ਇਕ ਅਫਸਰ ਦੇ ਅਧੀਨ ਹੈ, ਜਿਸਨੂੰ ਤਹਸੀਲਦਾਰ ਆਖਦੇ ਹਨ, ਉਹ ਆਪਣੇ ਇਲਾਕੇ ਵਿਚ ਇਸਤਰਾਂ ਪ੍ਰਬੰਧ ਕਰਦਾ ਹੈ ਜਿਸਤਰਾਂ ਡਿਪਟੀ ਕਮਿਸ਼ਨਰ ਜ਼ਿਲੇ ਵਿਚ। ਸੈਂਕੜੇ ਤਹਸੀਲ ਦਾਰ ਹਨ ਅਤੇ ਉਹ ਸਾਰੇ ਹਿੰਦੁਸਤਾਨੀ ਹਨ, ਇਨ੍ਹਾਂ ਨੂੰ ਬੜਾ ਦੇਖ ਭਾਲ ਕਰਕੇ ਚੁਣਿਆਂ ਜਾਂਦਾ ਹੈ ਅਤੇ ਉਹ ਸਾਰੇ ਵਿਦਵਾਨ ਤਾਲੀਮ ਯਾਫਤਾ ਹੁੰਦੇ ਹਨ, ਸਾਰੇ ਨਿਯਮਾਂ ਦੀ ਪਾਬੰਦੀ, ਜ਼ਿਮੀਦਾਰਾਂ ਦੀ ਰਾਖੀ ਅਤੇ ਭਲਾਈ, ਤਹਿਸੀਲਦਾਰ ਦੀ ਲਿਆਕਤ ਤੇ ਦਿਆਨਤ ਅਤੇ ਕਾਰ ਗੁਜ਼ਾਰੀ ਦੇ ਸ਼ੌਕ ਤੇ ਨਿਰਭਰ ਰਖਦੇ ਹਨ।

—:o:—

੩-ਲੋਕਲ ਸੈਲਫ ਗ੍ਵਰਨਮਿੰਟ

(ਮੁਕਾਮੀ ਸ੍ਵੈਰਾਜ)

੧–ਹਿੰਦੁਸਤਾਨ ਦਾ ਦੇਸ਼ ਪਿੰਡਾਂ ਦਾ ਦੇਸ਼ ਹੈ, ਇਸ ਵਿਚ ਵਡੇ ਵਡੇ ਸ਼ਹਰ ਘੱਟ ਹਨ, ਪਿਛਲੇ ਸਮਿਆਂ ਵਿਚ ਹਰੇਕ ਪਿੰਡ ਦੇ ਅੱਡ ਅੱਡ ਅਹਲਕਾਰ ਸਨ, ਸਭ ਤੋਂ ਵੱਡਾ ਨੰਬਰਦਾਰ ਹੁੰਦਾ ਸੀ, ਜਿਸਨੂੰ ਹੁਣ ਕਈ ਜ਼ਿਲਿਆਂ ਵਿਚ ਪਟੇਲ ਭੀ ਆਖਦੇ ਹਨ, ਉਹ ਪਿੰਡ ਦੇ ਬੁੱਢਿਆਂ ਦੀ ਪੰਚਾਇਤ ਦੀ ਸਹਾਇਤਾ ਨਾਲ ਸਭ ਝਗੜਿਆਂ ਦਾ ਫੈਸਲਾ