(੫੬੬)
੧–ਹਿੰਦੁਸਤਾਨੀ ਸਪਾਹੀ ੧ ਲੱਖ ੬੦ ਹਜ਼ਾਰ ਦੇ ਲਗ ਭਗ ਹਨ, ਉਹ ਅਕਸਰ ਕਰਕੇ ਜੋਧਾ ਕੌਮਾਂ ਅਰਥਾਤ ਪੰਜਾਬੀਆਂ, ਗੋਰਖਿਆਂ, ਸਿੱਖ, ਰਾਜਪੂਤਾਂ, ਪਠਾਣ ਅਤੇ ਜੱਟਾਂ ਵਿੱਚੋਂ ਭਰਤੀ ਕੀਤੇ ਜਾਂਦੇ ਹਨ, ਇਨ੍ਹਾਂ ਨੂੰ ਚੰਗੀਆਂ ਤਨਖ਼ਾਹਾਂ ਮਿਲਦੀਆਂ ਹਨ ਤੇ ਹਰ ਤਰਾਂ ਇਨਾਂ ਦੀ ਸੰਭਾਲ ਹੁੰਦੀ ਹੈ, ਇਨ੍ਹਾਂ ਦੇ ਅਫਸਰ ਤਿੰਨ ਹਜ਼ਾਰ ਅੰਗ੍ਰੇਜ਼ ਅਤੇ ਬਹੁਤ ਸਾਰੇ ਦੇਸੀ ਹਨ, ਪਲਟਨ ਦੇ ਸਭ ਤੋਂ ਵੱਡੇ ਅਫਸਰ ਨੂੰ ਕਰਨੈਲ ਆਖਦੇ ਹਨ, ਇਸਦੇ ਹੇਠਾਂ ਮੇਜਰ, ਕਪਤਾਨ ਅਤੇ ਲਫਟੰਟ ਹੁੰਦੇ ਹਨ, ਹਿੰਦੁਸਤਾਨੀ ਅਫਸਰ ਸੂਬੇਦਾਰ ਅਤੇ ਜਮਾਂਦਾਰ ਅਖਵਾਂਦੇ ਹਨ।
੧–ਇਨਾਂ ਤੋਂ ਬਿਨਾਂ ਵਲੰਟੀਅਰ ਹਨ, ਜਿਨ੍ਹਾਂ ਨੂੰ ਤਨਖਾਹ ਤਾਂ ਕੁਝ ਨਹੀਂ ਮਿਲਦੀ ਪਰ ਹਥਿਆਰ ਦਿੱਤੇ ਜਾਂਦੇ ਹਨ, ਅਤੇ ਇਨ੍ਹਾਂ ਦੀ ਕਵੈਦ ਹੁੰਦੀ ਹੈ, ਤਾਕਿ ਜੁੱਧ ਸਮੇਂ ਸ਼ਹਰਾਂ, ਕਿਲਿਆਂ ਅਤੇ ਪੁਲਾਂ ਦੀ ਰਾਖੀ ਕਰ ਸੱਕਣ, ਉਤ੍ਰ ਪੱਛਮੀ ਅਤੇ ਉਤ੍ਰ ਪੂਰਬੀ ਸਰਹੱਦਾਂ ਉੱਤੇ ਮਿਲਟਰੀ ਪੁਲਸ ਹੈ, ਜੇਹੜੀ ਫੌਜੀ ਸਪਾਹੀਆਂ ਵਾਂਗ ਸਨੱਧ ਬੱਧ ਹੈ ਅਤੇ ਅਮਨ ਰੱਖਦੀ ਹੈ, ਪਰ ਓਹ ਮੁਲਕੀ ਅਫਸਰਾਂ ਦੇ ਅਧੀਨ ਹੈ, ਫੌਜ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ।