ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੫)

ਰਾਖੀ ਦਾ ਨਿਰਭਰ ਹੈ, ਇਸਦੇ ਬੇਅੰਤ ਲਾਭ ਹਨ। ਇਸਤੋਂ ਬਿਨਾਂ ਸਭ੍ਯਤਾ ਅਤੇ ਇਸਦੇ ਸੁਖ ਇੱਕ ਅੱਖ ਦੇ ਫੋਰੋ ਵਿਚ ਉਡ ਜਾਣ, ਬਪਾਰ ਰੁਕ ਜਾਵੇ, ਖੇਤ ਐਵੇਂ ਪਏ ਰਹਿਨ, ਮਦਰੱਸੇ ਅਤੇ ਹਸਪਤਾਲ ਬੰਦ ਹੋ ਜਾਣ, ਦੇਸ ਵਿਚ ਜ਼ੁਲਮ ਅਤੇ ਵੱਢ ਟੁੱਕ ਜਾਰੀ ਹੋ ਜਾਵੇ।

੨–ਇੱਸੇ ਕਾਰਨ ਸਾਡੀ ਸਰਕਾਰ ਇੱਕ ਬਲਵਾਨ ਫੌਜ ਤਿਆਰ ਰਖਦੀ ਹੈ, ਸਪਾਹੀ ਸਨੱਧ ਬੱਧ ਅਤੇ ਕਵੈਦ ਸਿੱਖੇ ਹੋਏ ਹਨ, ਏਹਨਾਂ ਨੂੰ ਖਾਣ ਨੂੰ ਚੰਗੀ ਖੁਰਾਕ ਅਤੇ ਰਹਿਣ ਨੂੰ ਚੰਗੀਆਂ ਬਾਰਕਾਂ ਮਿਲਦੀਆਂ ਹਨ ਅਤੇ ਇਨ੍ਹਾਂ ਦੀ ਹਰ ਪ੍ਰਕਾਰ ਸੰਭਾਲ ਕੀਤੀ ਜਾਂਦੀ ਹੈ, ਫੌਜ ਦੇ ਸਿਪਾਹੀ ਗੋਰੇ ਭੀ ਹਨ ਅਤੇ ਦੇਸੀ ਭੀ ਹਨ।

੩–ਗੋਰੇ ਸਪਾਹੀ ਗਿਣਤੀ ਵਿਚ ੭½ ਹਜ਼ਾਰ ਹਨ, ਓਹ ਸਾਰੇ ਬਲਵਾਨ ਜੁਆਨ ਹਨ, ਪੰਜ ਸਾਲ ਤੋਂ ਵੱਧ ਹਿੰਦੁਸਤਾਨ ਵਿਚ ਨੌਕਰੀ ਨਹੀਂ ਕਰਦੇ, ਕਿਉਂਕਿ ਜੇਕਰ ਬਹੁਤ ਚਿਰ ਠੈਹਰਨ ਤਾਂ ਇਨ੍ਹਾਂ ਦੀ ਤਾਕਤ ਅਤੇ ਹਿੰਮਤ ਵਿਚ ਘਾਟਾ ਹੋ ਜਾਵੇ। ਇਨਾਂ ਨੂੰ ਵੱਡੀ ਅਰੋਗਤਾ ਦਾਇਕ ਜਗ੍ਹਾਂ ਵਿਚ ਰੱਖਿਆ ਜਾਂਦਾ ਹੈ ਅਤੇ ਰੇਲ ਦਵਾਰਾ ਹਿੰਦੁਸਤਾਨ ਦੇ ਹਰ ਹਿੱਸੇ ਵਿਚ ਭੇਜੇ ਜਾ ਸਕਦੇ ਹਨ॥