ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭o)

੬-ਨ੍ਯਾਉਂ ਅਤੇ ਕਚੈਹਰੀਆਂ

੧–ਸਾਡੀਆਂ ਅਦਾਲਤਾਂ ਦਾ ਵਰਤਮਲ ਪ੍ਰਬੰਧ ਸੰ: ੧੮੬੧ ਤੋਂ ਅਰੰਭ ਹੋਇਆ ਹੈ। ਜਦ ਹਿੰਦੁਸਤਾਨ ਦੀਆਂ ਹਾਈਕੋਰਟਾਂ ਦਾ ਐਕਟ ਪਾਸ ਹੋਇਆ ਸੀ, ਕਲਕੱਤਾ ਮਦਰਾਸ ਤੋਂ ਬੰਬਈ ਵਿਚ ਹਾਈ ਕੋਰਟ ਖੋਲ੍ਹੇ ਗਏ। ਬਾਦਸ਼ਾਹ ਨੇ ਉਹਨਾਂ ਵਿੱਚ ਜੱਜ ਨੀਯਤ ਕੀਤੇ, ਇਨ੍ਹਾਂ ਵਿੱਚੋਂ ਇੱਕ ਤਿਹਾਈ ਬੈਰਿਸਟਰ ਸਨ, ਇਤਨੇ ਹੀ ਡਿਸਟ੍ਰਿਕਟ ਜੱਜ ਅਤੇ ਬਾਕੀ ਕਾਨੂੰਨ ਦੇ ਜਾਣੂੰ ਆਦਮੀ ਸਨ। ਸੰ: ੧੯੬੬ ਵਿੱਚ ਅਲਾਹਬਾਦ ਅਤੇ ਲਾਹੌਰ ਵਿਚ ਇਕ ਇਕ ਚੀਫ ਕੋਰਦ ਖੁਲ੍ਹਿਆ।

੨–ਸਾਧਾਰਨ ਨਿਯਮ ਅਨਸਾਰ ਹਿੰਦੁਸਤਾਨ ਦੇ ਹਰੇਕ ਜ਼ਿਲੇ ਵਿਚ ਇਕ ੨ ਸਿਵਲ ਤੇ ਸੈਸ਼ਨ ਜੱਜ ਹੈ, ਜੇਕਰ ਕੰਮ ਜ਼ਿਆਦਾ ਹੋਵੇ ਤਾਂ ਉਸਨੂੰ ਇਕ ਅਸਿਸਵੰਦ ਭੀ ਮਿਲ ਜਾਂਦਾ ਹੈ, ਹਰੇਕ ਸੂਬੇ ਦੀਆਂ ਜ਼ਿਲੇ ਦੀਆਂ ਅਦਾਲਤਾਂ ਉੱਥੋਂ ਦੀ ਹਾਈ ਅਥਵਾ ਚੀਫ ਕੋਰਟ ਦੇ ਅਧੀਨ ਹੁੰਦੀਆਂ ਹਨ, ਜੇਹੜੀ ਅਦਾਲਤ ਦਾ ਫੈਸਲਾ, ਮੌਤ ਦੀ ਸਜ਼ਾ ਸੰਬੰਧੀ, ਅਖੀਰੀ ਹੁੰਦਾ ਹੈ।

੩–ਸੈਸ਼ਨ ਅਦਾਲਤ ਦੇ ਅਧੀਨ ਤਿੰਨ ਦਰਜੇ ਦੇ ਮੈਜਿਸਟ੍ਰੇਟਾਂ ਦੀਆਂ ਕਚੈਹਰੀਆਂ ਹਨ, ਦਰਜਾ