ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੭੧)
ਅੱਵਲ ਦੇ ਮੈਜਿਸਦੇ ਦੋ ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਯਾ ਜੁਰਮਾਨਾ, ਅਤੇ ਦਰਜਾ ਦੋਮ ਦੇ ਮੈਜਿਸਟ੍ਰੇਟ ੬ ਮਹੀਨੇ ਦੀ ਕੈਦ ਅਤੇ ਦੋ ਸੌ ਰੁਪਏ ਤੱਕ ਜੁਰਮਾਨਾ, ਦਰਜਾ ਸੋਮ ਦੇ ਇਕ ਮਹੀਨੇ ਦੀ ਕੈਦ ਅਤੇ ੧ ਸੌ ਰੁਪਏ ਤਕ ਜੁਰਮਾਨਾ ਕਰ ਸਕਦੇ ਹਨ, ਡਿਪਟੀ ਕਮਿਸ਼ਨਰ ਅਤੇ ਕੁਲੈਕਟਰ ਭੀ ਅੱਵਲ ਦਰਜੇ ਦੇ ਮੈਜਿਸਟ੍ਰੇਟ ਹੁੰਦੇ ਹਨ।
੪–ਮਾਤਹਤ ਅਦਾਲਤ ਦੀ ਅਪੀਲ ਉਤਲੀ ਅਦਾਲਤ ਵਿੱਚ ਹੋ ਸਕਦੀ ਹੈ, ਜਿਸ ਤਰ੍ਹਾਂ ਮੈਜਿਸਟ੍ਰੇਟ ਦਰਜਾ ਦੋਮ ਤੇ ਸੋਮ ਦੇ ਹੁਕਮ ਦੀ ਅਪੀਲ ਦਰਜਾ ਅੱਵਲ ਦੇ ਮੈਜਿਸਟ੍ਰੇਟ ਪਾਸ ਹੋ ਸਕਦੀ ਹੈ, ਇਸ ਤਰਾਂ ਇਸਦੇ ਫੈਸਲੇ ਦੀ ਅਪੀਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਤੇ ਇਸ ਦੇ ਹੁਕਮ ਦੀ ਅਪੀਲ ਹਾਈ ਅਥਵਾ ਚੀਫ ਕੋਰਟ ਵਿੱਚ ਹੋ ਸਕਦੀ ਹੈ।
੪–ਇਨ੍ਹਾਂ ਤੋਂ ਬਿਨਾਂ ਸਬ ਜੱਜਾਂ ਅਤੇ ਮੁਨਸਫ਼ਾਂ ਦੀਆਂ ਭੀ ਛੋਟੀਆਂ ਛੋਟੀਆਂ ਅਦਾਲਤਾਂ ਹਨ।
—:o:—
੭-ਹਿੰਦੁਸਤਾਨ ਦੀ ਆਮਦਨੀ ਤੇ ਖਰਚ ਦਾ ਵਿਰਤਾਂਤ
੧–ਹਿੰਦੁਸਤਾਨ ਦੇ ਮਾਮਲੇ ਅਤੇ ਟੈਕਸ ਦੀ