(੫੭੨)
ਆਮਦਨ ਨੂੰ ਸਰਕਾਰ, ਇੱਥੋਂ ਦੇ ਵਸਨੀਕਾਂ ਦੇ ਲਾਭ ਹਿਤ ਖਰਚ ਕਰਦੀ ਹੈ ਅਤੇ ਬਚਾ ਕੇ ਜਮਾਂ ਰੱਖਣ ਦਾ ਜਤਨ ਨਹੀਂ ਕਰਦੀ, ਉਸਨੂੰ ਓਤਨਾ ਹੀ ਰੁਪਯਾ ਚਾਹੀਦਾ ਹੈ ਜਿਹੜਾ ਰਾਜ ਪ੍ਰਬੰਧ ਲਈ ਲੋੜ ਹੋਵੇ, ਭਾਵੇਂ ਮਾਮਲਾ ਘੱਟ ਹੋਵੇ ਭਾਵੇਂ ਵੱਧ, ਸਾਰੇ ਦਾ ਸਾਰਾ ਉਨਾਂ ਬੇਅੰਤ ਸੁਖਾਂ ਦੀ ਸ਼ਕਲ ਵਿੱਚ ਜਿਨਾਂ ਤੇ ਉਹ ਖਰਚ ਹੁੰਦਾ ਹੈ ਦੇਸ ਦੇ ਵਸਨੀਕਾਂ ਨੂੰ ਮੁੜਕੇ ਮਿਲ ਜਾਂਦਾ ਹੈ, ਜਦ ਕੁਝ ਰੁਪਯਾ ਵੱਧ ਰਹਿੰਦਾ ਹੈ ਤਾਂ ਉਹ ਵਿੱਦਯਾ ਜਿਹੇ ਲਾਭਦਾਇਕ ਕੰਮਾਂ ਤੇ ਖਰਚ ਕੀਤਾ ਜਾਂਦਾ ਹੈ, ਅਥਵਾ ਕੋਈ ਟੈਕਸ ਘਟਾ ਦਿੱਤਾ ਜਾਂਦਾ ਹੈ, ਜਿਸ ਤਰ ਨਿਮਕ ਉੱਤੇ ਪਹਿਲ ੨।।) ਮਨ ਪਿਛੇ ਟੈਕਸ ਸੀ, ਇਸ ਨੂੰ ਘਟਾਕੇ ਪਹਿਲਾਂ ੨) ਫੇਰ ੧) ਰੁਪਯਾ ਮਨ ਪਿੱਛੇ ਟੈਕਸ ਹੋ ਗਿਆ। ਸਰਕਾਰ ਹਿੰਦ ਦੀ ਅਮਦਨੀ ਕੀ ਹੈ, ਅਤੇ ਕਿੱਥੋਂ ਅਤੇ ਕਿਉਂ ਕਰ ਆਉਂਦੀ ਹੈ?
੨–ਸੰ: ੧੯੧੧ ਵਿੱਚ ਹਿੰਦੁਸਤਾਨ ਦੀ ਕੁਲ ਆਮਦਨ ੧ ਅਰਬ, ੧੩ ਕ੍ਰੋੜ ਤੋਂ ਕੁਝ ਉਤੇ ਸੀ। ਆਮਦਨੀ ਦੇ ਵਡੇ ਵਡੇ ਸੋਮੇ ਇਹ ਸਨ:-
ਜ਼ਮੀਨ ਦਾ ਮਾਮਲਾ....................................................................੩੧ ਕ੍ਰੋੜ
ਰੇਲ ਦੀ ਆਮਦਨੀ....................................................................੧੯ ਕ੍ਰੋੜ