ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੭੪)
ਮਕਾਨ ਨੂੰ ਕਰਾਇਆ ਦੇਣਾ ਪੈਂਦਾ ਹੈ। ਪਿਛਲੇ
ਸਮਿਆਂ ਵਿੱਚ ਇਹ ਕਰਾਇਆ ਬਹੁਤ ਜ਼ਿਆਦਾ
ਸੀ, ਪਰ ਹੁਣ ਬਹੁਤ ਘੱਟ ਹੈ।
੪-ਹਿੰਦੁਸਤਾਨ ਦੇ ਅੱਡ ਅੱਡ ਹਿੱਸਿਆਂ ਵਿੱਚ
ਮਾਮਲਾ ਦੇਣ ਦੇ ਦੋ ਢੰਗ ਹਨ,ਜਿਨ੍ਹਾਂ ਨੂੰ ਰਯੱਤ
-ਦਾਰੀ ਅਤੇ ਜ਼ਿਮੀਦਾਰੀ ਆਖਦੇ ਹਨ, ਪਹਿਲਾ
ਢੰਗ ਮਦਰਾਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ
ਅਤ ਬੰਬਈ, ਅਸਾਮ ਤੇ ਬਰਮਾਂ ਵਿੱਚ ਜਾਰੀ ਹੈ,
ਇਸਦੇ ਅਨੁਸਾਰ ਹਰੇਕ ਵਾਹੀ ਕਰਨ ਵਾਲਾ
ਸਿਧਾ ਸਰਕਾਰ ਨੂੰ ਮਾਮਲਾ ਦਿੰਦਾ ਹੈ।
੫-ਜ਼ਿਮੀਦਾਰੀ ਢੰਗ ਉੱਤ੍ਰੀ ਅਤੇ ਮੱਧ ਹਿੰਦ ਵਿੱਚ
ਹੈ, ਜ਼ਮੀਨ ਇੱਕ ਜ਼ਿਮੀਦਾਰ ਅਥਵਾ ਇੱਕ ਕੌਮ
ਦੇ ਕਬਜ਼ੇ ਵਿੱਚ ਹੁੰਦੀ ਹੈ, ਸਰਕਾਰ ਓਸ ਜ਼ਿਮੀਂਦਾਰ
ਪਾਸੋਂ ਮਾਮਲਾ ਵਸੂਲ ਰੁਕਦੀ ਹੈ ਅਤੇ ਓਹ ਆਪ
ਵਾਹੀ ਕਰਨ ਵਾਲਿਆਂ ਪਾਸੋਂ ਮਾਮਲਾ ਲੈਂਦਾ ਹੈ।
੬-ਇਹ ਰੁਪਯਾ ਕਿਸਤਰਾਂ ਖਰਚ ਹੁੰਦਾ ਹੈ?
ਰੇਲਾਂ ਤੇ ੧੮ ਕਰੋੜ
ਰਾਜ ਪ੍ਰਬੰਧ ਅਰਥਾਤ ਸਭ ਨਕਰਾਂ ਦੀ
ਤਨਖਾਹਾਂ ੨੩ ਕਰੋੜ
ਮਾਮਲੇ ਦੀ ਵਸੂਲੀ ਵਿੱਚ ੧੧ ਕਰੋੜ
ਨਹਰਾਂ ੪ ੧/੨ ਕਰੋੜ