ਇਹ ਵਰਕੇ ਦੀ ਤਸਦੀਕ ਕੀਤਾ ਹੈ
(੩੬੧)
ਫੇਰ ਤਾਂ ਓਹਨਾਂ ਸੁਲਹ ਰਸਤੇ ਬੇਨਤੀ ਕੀਤੀ, ਸ਼ਰਤ ਏਹ ਠੈਹਰੀ ਕਿ ਬਾਪਰ ਦੇ ਵਾਸਤੇ ਚਿਨਸਰਾ ਉਨ੍ਹਾਂ ਦੇ ਕੋਲ ਰਹੇ, ਪਰ ਓਹ ਇਸ ਵਿੱਚ ਫੌਜ ਨਾਂ ਰੱਖਣ। ਮੀਰ ਜਾਫ਼ਰ ਦਾ ਅਪ੍ਰਾਧ ਬਖ਼ਸ਼ ਦਿੱਤਾ ਗਿਆ ਅਤੇ ਕਲਾਈਵ ਸੰ: ੧੭੬੦ ਈ: ਵਿੱਚ ਇੰਗਲੈਡ ਚਲਿਆ ਗਿਆ॥
—:o:—
੬੦-ਮੀਰ ਕਾਸਮ
[ਸੰ: ੧੭੬੧ ਤੋਂ ੧੭੬੫ ਈ: ਤੀਕ]
੧–ਕਲਾਈਵ ਦੇ ਇੰਗਲੈਂਡ ਵਲ ਤੁਰਦਿਆਂ ਹੀ ਮੀਰ ਜਾਫ਼ਰ ਨੂੰ ਬਿਪਤਾ ਪੈ ਗਈ । ਦਿੱਲੀ ਦਾ ਸ਼ਾਹਜ਼ਾਦਾ ਸ਼ਾਹ ਆਲਮ ਦੂਜੇ ਦੇ ਨਉਂ ਨਾਲ ਤਖ਼ਤ ਉੱਤੇ ਬੈਠ ਚੁਕਿਆ ਸੀ। ਉਸਨੇ ਅੱਵਧ ਦੇ ਨਵਾਬ ਨੂੰ ਨਾਲ ਲੈਕੇ ਫੇਰ ਬੰਗਾਲੇ ਉਤੇ ਧਾਵਾ ਕਰ ਦਿਤਾ॥
੨–ਅੰਗ੍ਰੇਜ਼ੀ ਗਵਰਨਰ ਨੇ ਕਪਤਾਨ ਨੌਕਰ ਨੂੰ ਥੋੜੀ ਜੇਹੀ ਫੌਜ ਦੇਕੇ ਟਾਕਰੇ ਲਈ ਘੱਲਿਆ। ਪਟਨੇ ਦੇ ਮਦਾਨ ਵਿਚ ਦੋਹਾਂ ਦਾ ਟਾਕਰਾ ਹੋਇਆ, ਸ਼ਹਿਰ ਦੇ ਕੋਲ ਹੀ ਲੜਾਈ ਹੋਈ, ਨੌਕਰ ਦੇ ਸਿਪਾਹੀਆਂ ਨੇ ਸ਼ਾਹ ਆਲਮ ਅਤੇ ਸ਼ੁਜਾਉੱਦੌਲਾ ਦੋਹਾਂ ਨੂੰ ਭਾਂਜ ਦੇਕੇ ਅੱਵਧ ਵਲ ਭਜਾ ਦਿੱਤਾ॥
੩–ਹੁਣ ਚੰਗੀ ਤਰਾਂ ਪ੍ਰਗਟ ਹੋ ਗਿਆ ਕਿ ਮੀਰ ਜਾਫ਼ਰ ਬੰਗਾਲੇ ਦੀ ਹਕੂਮਤ ਦੇ ਯੋਗ ਨਹੀਂ ਸੀ।