ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੨)

ਕਲਕੱਤੇ ਦੇ ਗਵਰਨਰ ਨੇ ਉਸਨੂੰ ਹਟਾਕੇ ਉਸਦੀ ਥਾਂ ਉਸਦੇ ਜੱਵਾਈ ਮੀਰ ਕਲਮ ਨੂੰ ਨਵਾਬ ਬਣਾ ਦਿਤਾ, ਇਸ ਆਸ ਉਤੇ ਕਿ ਮਤਾਂ ਚੰਗਾ ਨਿਕਲੇ ਅਰ ਅਪਣੇ ਦੇਸ ਨੂੰ ਸੰਭਾਲ ਲਵੇ। ਮੀਰ ਕਾਸਮ ਨੇ ਇਸਦੇ ਬਦਲੇ ਬਰਦਾਨ, ਚਾਟਗਾਉਂ ਅਤੇ ਮੇਦਨੀਪੁਰ ਦੇ ਜ਼ਿਲੇ ਅੰਗ੍ਰੇਜ਼ਾਂ ਦੀ ਭੇਟ ਕੀਤੇ ਜੇਹੜੇ ਸਾਰੇ ਬੰਗਾਲੇ ਦਾ ਤੀਜਾ ਹਿੱਸਾ ਹਨ॥

੪–ਮੀਰ ਕਾਸਮ ਪਹਿਲਾਂ ੨ ਤਾਂ ਚੰਗਾ ਰਿਹਾ। ਇਸਨੇ ਮੀਰ ਜਾਫ਼ਰ ਦਾ ਸਾਰਾ ਕਰਜ਼ਾ ਲਾਹ ਦਿੱਤਾ ਅਤੇ ਦੇਸ਼ ਦਾ ਭੀ ਚੰਗਾ ਪ੍ਰਬੰਧ ਕੀਤਾ, ਪਰ ਏਹ ਮੀਰ ਜਾਫ਼ਰ ਵਾਂਗ ਕੇਵਲ ਨਾਮ ਮਾਤ੍ਰ ਹੀ ਨਵਾਬ ਰਹਿਣਾ ਨਹੀਂ ਚਾਹੁੰਦਾ ਸੀ, ਸਗੋਂ ਇਸਦੀ ਏਹ ਇੱਛਾ ਸੀ ਕਿ ਪਿਛਲੇ ਨਵਾਬਾਂ ਵਾਂਗ ਸੁਤੰਤ੍ਰ ਹੋਕੇ ਰਹਾਂ ਅਰ ਜੋ ਜੀ ਚਾਹੇ ਕਰਾਂ। ਇਸਦੇ ਪਾਸ ਕੁਛ ਫ੍ਰਾਂਸੀ ਨੌਕਰ ਸਨ। ਦੋ ਤਿੰਨ ਵਰ੍ਹੇ ਉਨਾਂ ਦੀ ਸਹੈਤਾ ਨਾਲ ਇਸਨੇ ਆਪਣੀ ਫੌਜ ਨੂੰ ਚੰਗੀ ਤਰਾਂ ਕਵਾਇਦ ਅਦਿਕ ਸਿਖਾਈ ਅਰ ਜਦ ਓਹ ਤਿਆਰ ਹੋ ਗਈ ਤਾਂ ਇਸਦੇ ਦਿਲ ਵਿਚ ਫੁਰਿਆ ਕਿ ਅੰਗਰੇਜ਼ਾਂ ਦੇ ਕਾਬੂ ਵਿਚੋਂ (ਜਿਨ੍ਹਾਂ ਇਸਨੂੰ ਗੱਦੀ ਉੱਤੇ ਬਿਠਾਇਆ ਸੀ) ਨਿਕਲਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਦੇਸੋਂ ਕੱਢ ਦੇਣਾ ਚਾਹੀਦਾ ਹੈ। ਏਹ ਅਪਣੀ ਰਾਜਧਾਨੀ ਮੁਰਸ਼ਿਦਾਬਾਦ ਤੋਂ, ਜੇਹੜਾ ਕਲਕੱਤਿਓਂ ੧੦੦ ਮੀਲ ਦੀ ਵਿੱਥ ਪੁਰ ਸੀ, ਉਠਾਕੇ ਮੁੰਘੇਰ ਲੈ ਗਿਆ