ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੩)

ਜੇਹੜਾ ਕਲਕੱਤਿਓਂ ੩੦੦ ਮੀਲ ਸੀ, ਕਿਉਂਕਿ ਏਹ ਨਵਾਬ ਅੰਗ੍ਰੇਜ਼ਾਂ ਦੇ ਐਡਾ ਨੇੜੇ ਰਹਿਣਾ ਨਹੀ ਚਾਹੁੰਦਾ ਸੀ। ਜਦ ਇਸਨੇ ਵੇਖਿਆ ਕਿ ਮੇਰੇ ਵਿਚ ਲੜਾਈ ਦੀ ਸਮਰੱਥਾ ਹੈ ਤਾਂ ਉਨ੍ਹਾਂ ਉੱਤੇ ਧਾਵਾ ਕਰਨ ਦਾ ਪੱਜ ਲੱਭਣ ਲੱਗਾ॥

੫–ਪੱਜ ਭੀ ਛੇਤੀ ਹੀ ਲੱਝ ਗਿਆ। ਪਲਾਸੀ ਦੀ ਲੜਾਈ ਪਿੱਛੋਂ ਮੀਰ ਜਾਫ਼ਰ ਨੇ ਖੁੱਲ੍ਹ ਦੇ ਦਿੱਤੀ ਸੀ ਕਿ ਕੰਪਨੀ ਦੇ ਨੌਕਰ ਅਪਣਾ ਨਿਜ ਦਾ ਅਸਬਾਬ ਜਿਥੇ ਚਾਹੁਣ ਬਿਨਾਂ ਮਸੂਲ ਲੈ ਜਾਯਾ ਕਰਨ। ਕੁਝ ਚਿਰ ਪਿਛੋਂ ਕੰਪਨੀ ਦੇ ਨੌਕਰਾਂ ਅਤੇ ਮੁਨਸ਼ੀਆਂ ਨੇ ਦੇਸੀ ਬਪਾਰੀਆਂ ਤੋਂ ਰੁਪਯਾ ਲੈਕੇ ਆਗਿਆ ਦੇ ਦਿੱਤੀ ਕਿ ਉਨ੍ਹਾਂ ਦੇ ਨਾਉਂ ਤੇ ਆਪਣਾ ਮਾਲ ਜਿੱਥੇ ਚਾਹੁਣ ਲੈ ਜਾਣ। ਮੀਰ ਕਾਸਮ ਨੇ ਇਸ ਚਾਲ ਨੂੰ ਬੰਦ ਕਰਨਾ ਚਾਹਿਆ, ਪਰ ਉਸਦਾ ਜਤਨ ਐਵੇਂ ਗਿਆ। ਇਸ ਲਈ ਉਸਨੇ ਮਾਲ ਦਾ ਮਸੂਲ ਉੱਕਾ ਬੰਦ ਕਰ ਦਿੱਤਾ ਅਤੇ ਹਰ ਕਿਸੇ ਨੂੰ ਖੁੱਲ੍ਹ ਹੋ ਗਈ,ਜਿੱਥੇ ਚਾਹੇ ਆਪਣਾ ਮਾਲ ਮਸੂਲੋਂ ਬਿਨਾਂ ਲੈ ਜਾਏ। ਕੰਪਨੀ ਦੇ ਨੌਕਰਾਂ ਨੂੰ ਏਹ ਗੱਲ ਚੰਗੀ ਨਾਂ ਲੱਗੀ। ਓਹ ਚਾਹੁੰਦੇ ਸਨ ਕਿ ਅਸੀ ਤਾਂ ਮਸੂਲ ਨਾ ਦੇਈਏ ਅਤੇ ਹੋਰ ਲੋਕਾਂ ਤੋਂ ਮਸੂਲ ਲਿਆ ਜਾਵੇ॥

੬–ਇਸ ਗੱਲ ਪਿਛੇ ਮੀਰ ਕਾਸਮ ਨੇ ਲੜਾਈ ਦੀ ਤਿਆਰੀ ਕਰ ਦਿੱਤੀ। ਸ਼ਾਹ ਆਲਮ ਅਤੇ