ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੭)

੬੧-ਲਾਰਡ ਕਲਾਈਵ

[ਸੰ: ੧੭੬੫ ਤੋਂ ੧੭੬੮ ਈ: ਤੀਕ]

੧–ਮੀਰ ਕਾਸਮ ਦੀ ਲੜਾਈ ਅਤੇ ਪਟਨੇ ਦੇ ਕਤਲ ਦੀ ਖਬਰ ਜਦ ਇੰਗਲੈਂਡ ਅੱਪੜੀ ਤਾਂ ਈਸ੍ਟ ਇੰਡੀਆ ਕੰਪਨੀ ਨੇ ਫਿਰ ਕਲਾਈਵ ਨੂੰ ਹਿੰਦੁਸਤਾਨ ਜਾਣ ਲਈ ਆਖਿਆ। ਇੰਗਲੈਂਡ ਦੇ ਬਾਦਸ਼ਾਹ ਨੇ ਉਸਨੂੰ ਲਾਰਡ ਦਾ ਖ਼ਿਤਾਬ ਦੇ ਦਿੱਤਾ ਸੀ। ਇਸ ਵਾਰੀ ਕਲਾਈਵ ਬੰਗਾਲੇ ਦਾ ਗਵਰਨਰ ਅਤੇ ਕਮਾਂਡ੍ਰਨਚੀਫ਼ (ਜੰਗੀ ਲਾਟ) ਬਣਕੇ ਆਇਆ ਅਤੇ ਅਧਿਕਾਰ ਭੀ ਅਜਿਹੇ ਬੇਹੱਦ ਸਨ ਕਿ ਜੋ ਚਾਹੇ ਕਰ ਸਕਦਾ ਸੀ। ਉਨ੍ਹੀਂ ਦਿਨੀਂ ਇੰਗਲੈਂਡ ਤੋਂ ਹਿੰਦੁਸਤਾਨ ਤੋੜੀ ਇਕ ਵਰ੍ਹੇ ਦਾ ਰਸਤਾ ਸੀ, ਇਸ ਲਈ ਜਦ ਲਾਰਡ ਕਲਾਈਵ ਇਥੇ ਪੁੱਜਾ ਤਾਂ ਲੜਾਈ ਮੁੱਕ ਚੁਕੀ ਸੀ।

੨–ਏਹ ਅਲਾਹਬਾਦ ਅੱਪੜਿਆ। ਸ਼ਾਹ ਆਲਮ ਅਤੇ ਸ਼ਜਾਉਦੌਲਾ ਇਥੇ ਅੰਗ੍ਰੇਜ਼ਾਂ ਦੇ ਕੰਪੂ ਵਿੱਚ ਠਹਿਰੇ ਹੋਏ ਸਨ ਅਤੇ ਜੇਹੜੀ ਭੀ ਤਜਵੀਜ਼ ਕੀਤੀ ਜਾਏ ਪ੍ਰਵਾਨ ਕਰਨ ਨੂੰ ਤਿਆਰ ਸਨ। ਇਸ ਵੇਲੇ ਜੋ ਕੌਲ ਕਰਾਰ ਹੋਏ ਓਹ ਅਲਾਹਬਾਦ ਦਾ ਸੁਲਹਨਾਮਾ ਕਰਕੇ ਪ੍ਰਸਿੱਧ ਹਨ। ਕਲਾਈਵ ਨੇ ਸ਼ੁਦਾਉੱਦੌਲਾ ਨੂੰ ਇਸਦਾ ਇਲਾਕਾ ਅਵੱਧ ਮੋੜ ਕੇ ਦੇ ਦਿੱਤਾ, ਇਸ ਸ਼ਰਤ ਪੁਰ ਕਿ ਓਹ ਪਿਛਲੇ ਜੁੱਧ