ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/43

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੬੮)

ਦਾ ਸਾਰਾ ਖਰਚ ਭਰ ਦੇਵੇ। ਸ਼ਾਹ ਆਲਮ ਨੂੰ ਗੰਗਾ ਜਮਨਾ ਦੇ ਵਿਚਲਾ ਦੁਆਬਾ ਦੇ ਦਿੱਤਾ। ਬਿਹਾਰ ਅਤੇ ਬੰਗਾਲਾ ਜੇਹੜਾ ਮੀਰ ਕਾਸਮ ਦੇ ਪਾਸ ਸੀ ਕੰਪਨੀ ਕੋਲ ਰਹਿਣ ਦਿੱਤਾ, ਪਰ ਇਸਦੇ ਬਦਲੇ ਸ਼ਾਹ ਆਲਮ ਨੂੰ ਬਾਦਸ਼ਾਹ ਹੋਣ ਦੇ ਕਾਰਨ ੨੫ ਲੱਖ ਰੁਪੱਯਾ ਦੇਣਾ ਸ੍ਵੀਕਾਰ ਕੀਤਾ ਅਤੇ ਬਾਦਸ਼ਾਹ ਨੇ ਕੰਪਨੀ ਨੂੰ ਬਿਹਾਰ, ਬੰਗਾਲੇ ਅਤੇ ਉੜੀਸੇ ਦੀ ਦੀਵਾਨੀ ਅਰਥਾਤ ਮਸੂਲ ਲੈਣ ਦਾ ਹੱਕ ਦੇ ਦਿੱਤਾ। ਉੜੀਸਾ ਇਸ ਵੇਲੇ ਮ੍ਰਹਟਿਆਂ ਕੋਲ ਸੀ ਅਤੇ ਬਹੁਤ ਚਿਰ ਤਕ ਅੰਗ੍ਰੇਜ਼ਾਂ ਨੇ ਉਨ੍ਹਾਂ ਕੋਲੋਂ ਏਹ ਸੂਬਾ ਨਾ ਲਿਆ॥

੩–ਮੀਰ ਜਾਫਰ ਇਸ ਤੋਂ ਥੋੜਾ ਚਿਰ ਪਹਿਲਾਂ ਮਰ ਚੁਕਿਆ ਸੀ। ਇਸਦਾ ਇਕ ਪੁੱਤ੍ਰ ਨਜ਼ਮੁੱਦੌਲਾ ਸੀ। ਕਲਾਈਵ ਨੇ ਕੰਪਨੀ ਦੇ ਅਧੀਨ ਇਸਨੂੰ ਬੰਗਾਲੇ ਅਰ ਬਿਹਾਰ ਦਾ ਨਵਾਬ ਅਸਥਾਪਨ ਕੀਤਾ ਅਤੇ ਕਰਾਰ ਏਹ ਹੋਯਾ ਕ ਏਹ ਥੋੜੇ ਜਿਹੇ ਦੇਸੀ ਅਫ਼ਸਰਾਂ ਦੀ ਸਹਾਇਤਾ ਨਾਲ ਇਨ੍ਹਾਂ ਸੂਬਿਆਂ ਵਿੱਚ ਹਕੂਮਤ ਕਰੇ ਅਤੇ ਜੋ ਮਸੂਲ ਇਕੱਠਾ ਹੋਵੇ ਅੰਗ੍ਰੇਜ਼ਾਂ ਨੂੰ ਦੇ ਦੇਵੇ।

੩–ਇਸ ਸਾਰੀ ਗੱਲ ਪਿੱਛੋਂ ਕਲਾਈਵ ਨੇ ਜੰਗੀ ਅਤੇ ਮੁਲਕੀ ਮੈਹਕਮਿਆਂ ਵਿੱਚ ਸੁਧਾਰ ਕੀਤਾ। ਕੰਪਨੀ ਦੇ ਨੌਕਰਾਂ ਦਾ ਨਿਜ ਦਾ ਵਣਜ ਬਪਾਰ ਅਰ ਲੈਣ ਦੇਣ ਬੰਦ ਕਰ ਦਿੱਤਾ ਅਤੇ ਹੁਕਮ