ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬੯)

ਦਿੱਤਾ ਕਿ ਕੰਪਨੀ ਦਾ ਕੋਈ ਨੌਕਰ ਦੇਸੀਆਂ ਤੋਂ ਨਜ਼ਰ ਭੇਟ ਨਾਂ ਲਵੇ। ਹਾਂ ਉਸਨੇ ਇਨ੍ਹਾਂ ਦੀਆਂ ਤਨਖਾਹਾਂ ਜ਼ਰੂਰ ਵਧਾ ਦਿੱਤੀਆਂ ਤਾਂ ਜੋ ਓਹ ਨਿਜ ਦੇ ਬਪਾਰ ਤੋਂ ਬਿਨਾਂ ਸੁਖੈਨ ਹੀ ਗੁਜ਼ਾਰਾ ਕਰ ਸਕਣ। ਫ਼ੌਜ ਨੂੰ ਚਿਰ ਤੋਂ ਦੋਹਰੀ ਤਨਖਾਹ ਮਿਲਦਾ ਸੀ,ਜਿਸਨੂੰ ਡਬਲ ਭੱਤਾ ਆਖਦੇ ਸਨ। ਇਸਨੇ ਏਹ ਭੀ ਬੰਦ ਕਰ ਦਿੱਤਾ ਅਰ ਇਸਤਰਾਂ ਫੌਜ ਦਾ ਖ਼ਰਚ ਬਹੁਤ ਘਟ ਗਿਆ ਸੀ॥

੫–ਜਦ ਕਲਾਈਵ ਨੂੰ ਇਸ ਸਾਰੇ ਕੰਮ ਤੋਂ ਵੇਹਲ ਹੋਈ ਤਾਂ ਇੰਗਲੈਂਡ ਨੂੰ ਮੁੜ ਗਿਆ, ਸੰ: ੧੭੪੪ ਈ: ਵਿੱਚ ਏਹ ਇੱਕ ਕੰਗਾਲ ਕਲਰਕ ਦੇ ਸਰੂਪ ਵਿੱਚ ਹਿੰਦੁਸਤਾਨ ਵਿੱਚ ਆਇਆ ਸੀ ਅਤੇ ਫ਼੍ਰਾਂਸੀਆਂ ਦੇ ਬਲ ਨੂੰ ਮਿੱਟੀ ਵਿੱਚ ਮਿਲਾਕੇ ਤੇ ਕਪਤਾਨ ਕਲਾਈਵ ਬਣਕੇ ਇੰਗਲੈਂਡ ਮੁੜ ਗਿਆ। ਸੰ: ੧੭੫੬ ਈ: ਵਿੱਚ ਕਰਨੈਲ ਕਲਾਈਵ ਹੋਕੇ ਦੂਜੀ ਵਾਰ ਹਿੰਦ ਵਿੱਚ ਆਇਆ ਅਰ ਪਲਾਸੀ ਦੀ ਫ਼ਤੇ ਪਿੱਛੋਂ ਬੰਗਾਲੇ ਅਤੇ ਮਦਰਾਸ ਹਾਤਿਆਂ ਦੀ ਨੀਉਂ ਧਰਕੇ ਫੇਰ ਵਲੈਤ ਨੂੰ ਚਲਿਆ ਗਿਆ। ਤੀਜੀ ਵਾਰ ਸੰ: ੧੭੬੦ ਈ: ਵਿੱਚ ਲਾਰਡ ਕਲਾਈਵ ਬਣਕੇ ਆਇਆ ਅਤੇ ਬੜੀ ਹਿੰਮਤ ਅਰ ਕਰੜਾਈ ਨਾਲ ਜੰਗੀ ਅਤੇ ਮੁਲਕੀ ਮੈਹਕਮਿਆਂ ਦਾ ਸੁਧਾਰ ਕਰਕੇ ਮੁੜ ਗਿਆ। ਏਹ ਸੁਧਾਰ ਕਰਨਾ ਕਲਾਈਵ ਦਾ ਹੀ ਕੰਮ ਸੀ, ਕਿਉਂਕਿ ਹੋਰ ਕੋਈ ਹੁੰਦਾ ਤਾਂ