ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੩੭੦)
ਕੰਪਨੀ ਦੇ ਨੌਕਰ ਉਸਦੀ ਗੱਲ ਕਦੇ ਨਾ ਮੰਨਦੇ॥
੬–ਭਾਵੇਂ ਕਲਾਈਵ ਬਹਾਦਰੀ ਵਿੱਚ ਅਦੁਤੀ ਸੀ, ਫੇਰ ਭੀ ਸਰੀਰ ਕਰਕੇ ਤਕੜਾ ਅਤੇ ਬਲਵਾਨ ਨਹੀਂ ਸੀ, ਸਗੋਂ ਨਿਰਬਲ ਜਿਹਾ ਤੇ ਰੋਗੀ ਜਿਹਾ ਰਹਿੰਦਾ ਸੀ। ਹਿੰਦੁਸਤਾਨ ਦੀ ਗਰਮੀ ਅਤੇ ਬਹੁਤ ਕੰਮ ਨੇ ਉਸਦੀ ਦੇਹ ਨੂੰ ਰੋਗੀ ਕਰ ਦਿੱਤਾ ਸੀ, ਅਜੇ ਪੰਜਾਹ ਵਰ੍ਹੇ ਦੀ ਉਮਰ ਨਹੀਂ ਹੋਈ ਸੀ ਕਿ ਇੰਗਲੈਂਡ ਵਿੱਚ ਉਸਨੇ ਅਪਣੇ ਹੱਥ ਨਾਲ ਅਪਣਾ ਅੰਤ ਕਰ ਲਿਆ॥
—:o:—
੬੨-ਐਹਮਦ ਸ਼ਾਹ ਅਬਦਾਲੀ
[ਸੰ: ੧੭੬੧ ਈ:]
੧–ਨਾਦਰ ਸ਼ਾਹ ਦੇ ਮਰਨ ਪਿੱਛੋਂ ਅਫਗ਼ਾਨਾਂ ਨੇ ਫ਼ਾਰਸ ਦੀ ਅਧੀਨਗੀ ਦੀ ਛੱਟ ਲਾਹ ਸੁੱਟੀ। ਐਹਮਦ ਸ਼ਾਹ ਅਬਦਾਲੀ ਇੱਕ ਅਫ਼ਗ਼ਾਨੀ ਸ੍ਰਦਾਰ ਸੀ, ਜਿਸਨੂੰ ਹੋਰ ਅਫ਼ਗ਼ਾਨੀ ਸਰਦਾਰਾਂ ਨੇ ਅਪਣਾ ਬਾਦਸ਼ਾਹ ਬਣਾ ਲਿਆ। ਉਸਨੇ ਵੇਖਿਆ ਕਿ ਮੁਗ਼ਲ ਰਾਜ ਘਾਟੇ ਅਤੇ ਟੋਟੇ ਦੀ ਦਸ਼ਾ ਵਿੱਚ ਹੈ, ਇਸ ਲਈ ਹਿੰਦੁਸਤਾਨ ਨੂੰ ਅਫ਼ਗ਼ਾਨਸਤਾਨ ਦੇ ਅਧੀਨ ਕਰਨ ਅਤੇ ਦਿੱਲੀ ਦੇ ਤਖ਼ਤ ਉਤੇ ਬੈਠਕੇ, ਜਿਸਤਰਾਂ ਮੁਗ਼ਲਾਂ ਤੋਂ ਪਹਿਲੇ ਪਠਾਣ ਬਾਦਸ਼ਾਹ ਹਕੂਮਤ ਕਰਦੇ ਸਨ, ਰਾਜ ਕਰਨਾ ਕੁਝ ਔਖਾ ਨਹੀਂ ਹੈ।