ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/47

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੭੧)

੨–ਜਿਸ ਵਰ੍ਹੇ ਕਲਾਈਵ ਨੇ ਅਰਕਾਟ ਨੂੰ ਘੇਰਾ ਘੱਤਣ ਵਾਲਿਆਂ ਦਾ ਟਾਕਰਾ ਕਰਕੇ ਉਨ੍ਹਾਂ ਦਾ ਮੂੰਹ ਫੇਰਿਆ ਸੀ ਉਸੇ ਵਰ੍ਹੇ (ਸੰ: ੧੭੫੨ ਈ:) ਵਿੱਚ ਐਹਮਦ ਸ਼ਾਹ ਨੇ ਪੰਜਾਬ ਲੈ ਲਿਆ ਅਤੇ ਮਹਮੂਦ ਗ਼ਜ਼ਨਵੀ ਅਰ ਮੁਹੰਮਦ ਗ਼ੌਰੀ ਵਾਂਗ ਫ਼ੌਜ ਲੈਕੇ ਲੁੱਟ ਮਾਰ ਕਰਨ ਲਈ ਹਿੰਦੁਸਤਾਨ ਉੱਤੇ ਚੜ੍ਹ ਆਇਆ। ਛੇ ਵਾਰੀ ਅਫ਼ਗ਼ਾਨੀ ਸਵਾਰ ਖੈਬਰ ਦਰੇ ਵਿੱਚ ਦੀ ਉੱਤ੍ਰੀ ਹਿੰਦ ਵਿੱਚ ਆਏ ਅਤੇ ਉਨ੍ਹਾਂ ਨੇ ਕਤਲ ਅਤੇ ਲੁੱਟ ਮਾਰ ਅਥਵਾ ਅੱਗ ਨਾਲ ਸਾੜਨ ਦਾ ਕੰਮ ਦਬਾ-ਦਬ ਸ਼ੁਰੂ ਰਖਿਆ। ਜਿੱਥੇ ਜਾਂਦੇ ਹਿੰਦੂਆਂ ਦੇ ਮੰਦਰ ਢਾਹ ਦੇਂਦੇ, ਮੰਦਰਾਂ ਦੇ ਅੰਦਰ ਗਊਆਂ ਬੱਧ ਕਰਦੇ ਅਤੇ ਮਰਦਾਂ, ਤੀਵੀਆਂ ਅਰ ਬੱਚਿਆਂ ਨੂੰ ਫੜਕੇ ਲੈ ਜਾਂਦੇ ਸਨ।

੩–ਮਰਹਟਿਆਂ ਦੇ ਤੀਜੇ ਪੇਸ਼ਵਾ ਬਾਲਾ ਜੀ ਬਾਜੀ ਰਾਉ ਨੇ ਵੇਖਿਆ ਕਿ ਐਹਮਦ ਸ਼ਾਹ ਸਾਰੇ ਉੱਤ੍ਰੀ ਹਿੰਦ ਨੂੰ ਫ਼ਤੇ ਕਰਦਾ ਆਉਂਦਾ ਹੈ ਅਤੇ ਅਫ਼ਗ਼ਾਨਾਂ ਦੇ ਹੁਕਮ ਕਰਕੇ ਸਾਨੂੰ ਚੌਥ ਭੀ ਨਹੀਂ ਮਿਲਦੀ,ਇਸ ਲਈ ਉਸਨੇ ਸੰਕਲਪ ਕੀਤਾ ਕਿ ਹਿੰਮਤ ਕਰਕੇ ਅਫਗ਼ਾਨਾਂ ਨੂੰ ਦੇਸੋਂ ਕੱਢ ਦਿਆਂ। ਐਹਮਦ ਸ਼ਾਹ ਤਾਂ ਕੁਛ ਦਿਨਾਂ ਲਈ ਆਪਣੇ ਰਾਜਧਾਨੀ ਕਾਬਲ ਨੂੰ ਮੁੜ ਗਿਆ ਸੀ ਅਤੇ ਪੇਸ਼ਵਾ ਨੇ ਆਪਣੇ ਭਰਾ ਰਘੁਨਾਥ ਰਾਉ ਨੂੰ ਜੇਹੜਾ ਰਘੋਬਾ ਕਰਕੇ ਪ੍ਰਸਿੱਧ ਸੀ, ਫ਼ੌਜ ਦੇਕੇ ਦਿੱਲੀ