ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੬)

ਲਿਆ ਜੇਹੜਾ ਪਹਿਲਾਂ ਸੀ, ਪਰ ਉਨ੍ਹਾਂ ਦਾ ਆਗੂ ਇਸ ਵੇਲੇ ਪੇਸ਼ਵਾ ਨਹੀਂ ਸੀ। ਮ੍ਰਹਟੇ ਰਈਸਾਂ ਵਿੱਚੋਂ ਸਭ ਤੋਂ ਵਧ ਬਲਵਾਨ ਮਹਾਦਾ ਜੀ ਸਿੰਧੀਆ ਸੀ। ਇਸਨੇ ਮਹਾਰਾਜਾ ਦੀ ਪਦਵੀ ਧਾਰਨ ਕੀਤੀ ਅਤੇ ਰਾਜਪੂਤਾਨੇ ਦੇ ਸਾਰੇ ਰਾਜਪੂਤ ਰਾਜਿਆਂ ਕੋਲੋਂ ਚੌਥ ਲਈ। ਫਿਰ ਅੱਗੇ ਵਧਕੇ ਦਿੱਲੀ ਅੱਪੜਿਆ ਤੇ ਸ਼ਾਹ ਆਲਮ ਨੂੰ ਅਖਵਾ ਭੇਜਿਆ ਕਿ ਅਲਾਹ ਬਾਦ ਤੋਂ ਚਲੇ ਆਓ ਅਤੇ ਦਿੱਲੀ ਦੇ ਤਖਤ ਉੱਤੇ ਬੈਠਕੇ ਰਾਜ ਕਰੋ। ਸ਼ਾਹ ਆਲਮ ਨੇ ਅੰਗ੍ਰੇਜ਼ਾਂ ਤੋਂ ਪੁੱਛੇ ਬਿਨਾਂ ਇਸਤਰਾਂ ਕਰ ਦਿਤਾ। ਫਲ ਏਹ ਹੋਇਆ ਕਿ ੨੫ ਲਖ ਵਜ਼ੀਫ਼ਾ ਜੇਹੜਾ ਅੰਗ੍ਰੇਜ਼ਾਂ ਵਲੋਂ ਮਿਲਦਾ ਸੀ ਬੰਦ ਹੋ ਗਿਆ।।

੫–ਕਈ ਵਰਿਹਾਂ ਤੀਕ ਸਿੰਧੀਆ ਨੇ ਸ਼ਾਹ ਆਲਮ ਨੂੰ ਨਜਰ ਬੰਦ ਰਖਿਆ ਅਤੇ ਉਸਦੇ ਨਾਉਂ ਤੇ ਦਿੱਲੀ ਦੇ ਇਲਾਕੇ ਅਰਥਾਤ ਦਿੱਲੀ ਅਰ ਆਗਰੇ ਦੇ ਆਲੇ ਦੁਆਲੇ ਆਪ ਹੀ ਰਾਜ ਕਰਦਾ ਰਿਹਾ। ਫਿਰ ਉਸਨੂੰ ਕਿਸੇ ਕੰਮ ਲਈ ਅਪਣੀਂ ਰਾਜਧਾਨੀ ਗੁਵਾਲੀਅਰ ਵਿਚ ਜਾਣਾ ਪੈ ਗਿਆ। ਉਸਦੇ ਪਿੱਠ ਮੋੜਨ ਦੀ ਢਿੱਲ ਸੀ ਕਿ ਇਕ ਰੁਹੇਲੇ ਸ੍ਰਦਾਰ ਨੇ ਦਿੱਲੀ ਉਤੇ ਹੱਲਾ ਕਰ ਕੇ ਬਾਦਸ਼ਾਹੀ ਮਹਿਲਾਂ ਨੂੰ ਲੁੱਟ ਲਿਆ ਅਤੇ ਬੁੱਢੇ, ਨਿਰਬਲ ਸ਼ਾਹ ਆਲਮ ਦੀਆਂ ਅੱਖਾਂ ਕਢਵਾ ਸੁੱਟੀਆਂ। ਸਿੰਧੀਆ ਖ਼ਬਰ ਸੁਣਦਾ ਹੀ ਬਹੁਤ ਸਾਰੀ ਫ਼ੌਜ