ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭੭)

ਲੈਕੇ ਦਿੱਲੀ ਨੂੰ ਮੁੜ ਆਇਆ ਅਤੇ ਇਸ ਨਿਰਦਈ ਰੁਹੇਲੇ ਨੂੰ ਪਾਰ ਬੁਲਾਇਆ। ਪਰ ਇਸ ਨਾਲ ਕੀ ਸ਼ਾਹ ਆਲਮ ਨੂੰ ਅੱਖਾਂ ਮਿਲ ਗਈਆਂ? ਇਸ ਤੋਂ ੨੦ ਵਰ੍ਹੇ ਮਗਰੋਂ ਅਰਥਾਤ ਸੰ:੧੮੦੩ ਈ: ਵਿਚ ਅੰਗ੍ਰੇਜ਼ਾਂ ਨੇ ਦਿੱਲੀ ਲੈ ਲਈ ਅਤੇ ਏਹ ਵੇਖਕੇ ਕਿ ਅੱਖਾਂ ਤੋਂ ਹੀਣ ਬੁਢੇਪੇ ਦਾ ਮਾਰਿਆ ਹੋਇਆ ਸ਼ਾਹ ਆਲਮ ਮ੍ਰਹਟਿਆਂ ਦੀ ਕੈਦ ਵਿੱਚ ਹੈ ਉਨ੍ਹਾਂ ਨੇ ਇਸਨੂੰ ਕੈਦੋਂ ਕਢਿਆ ਅਤੇ ਇਕ ਚੰਗੀ ਪਿਨਸ਼ਨ ਲਾਕੇ ਪੁਰਾਣੇ ਸ਼ਾਹੀ ਮਹਿਲਾਂ ਵਿਚ ਰਹਿਣ ਦੀ ਖੁਲ੍ਹ ਦੇ ਦਿੱਤੀ। ਇਸਤੋਂ ਪਿਛਲੇ ਮੁਗ਼ਲ ਬਾਦਸ਼ਾਹ ਅੰਗ੍ਰੇਜ਼ਾਂ ਦੀ ਪਿਨਸ਼ਨ ਉੱਤੇ ਗੁਜ਼ਾਰਾ ਕਰਦੇ ਰਹੇ। ਮੁਗਲ ਘਰਾਣੇ ਦਾ ਅੰਤਮ ਬਾਦਸ਼ਾਹ ਬਹਾਦਰ ਸ਼ਾਹ ਸੀ,ਜਿਸਨੇ ਸੰ:੧੮੫੭ ਈ: ਦੇ ਗ਼ਦਰ ਵਿਚ ਹਿਸਾ ਲਿਆ। ਇਸਦੇ ਪੁਤ੍ਰ ਬੰਦੂਕ ਦੀ ਗੋਲੀ ਨਾਲ ਮਾਰੇ ਗਏ ਅਤੇ ਇਸਨੂੰ ਕੈਦ ਕਰਕੇ ਰੰਗੂਨ ਭੇਜਿਆ ਗਿਆ, ਜਿੱਥੋਂ ਕਾਲ ਭਗਵਾਨ ਨੇ ਹੀ ਆਕੇ ਉਸਨੂੰ ਛੁਟਕਾਰਾ ਦਿੱਤਾ।

—:o:—

੬੪-ਹੈਦਰ ਅਲੀ

[ਮੈਸੂਰ ਦਾ ਪਹਿਲਾ ਜੁੱਧ —ਸੰ: ੧੭੬੭ ਤੋਂ

੧੭੬੯ ਈ: ਤੀਕ]

੧–ਜਿਨ੍ਹੀਂ ਦਿਨੀ ਮੁਹੰਮਦ ਅਲੀ ਕਰਨਾਟਕ