ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੮੦)

ਕਿ ਇੱਕੋ ਵਾਰ ਤਿੰਨਾਂ ਨਾਲ ਲੜਨ ਲਗ ਪੈਂਦਾ, ਇਸ ਲਈ ਉਸਨੇ ਮਰਹੱਟਿਆਂ ਨੂੰ ਤੋੜ ਲਿਆ ਅਤੇ ਇਕ ਭਾਰੀ ਰਕਮ ਦੇਕੇ ਉਨ੍ਹਾਂ ਨੂੰ ਮੋੜ ਦਿਤਾ॥

੬–ਫੇਰ ਨਿਜ਼ਾਮ ਵਲ ਚਿੱਠੀਆਂ ਲਿਖੀਆਂ ਕਿ ਜੇਕਰ ਆਪ ਮੇਰੇ ਨਾਲ ਰਲ ਜਾਓਗੇ ਤਾਂ ਸਾਰਾ ਕਰਨਾਟਕ ਫ਼ਤੇ ਕਰਾ ਦੇਵਾਂਗਾ। ਨਿਜ਼ਾਮ ਹੈਦਰਾਬਾਦ ਇਸ ਝਾਂਸੇ ਵਿਚ ਆ ਗਿਆ। ਹੁਣ ਅਗਲੇ ਦਿਨ ਕਰਨੈਲ ਸਮਿੱਥ, ਜੇਹੜਾ ਅੰਗ੍ਰੇਜ਼ੀ ਫੌਜ ਦੇ ਕਮਾਨੀਅਰ ਸੀ, ਕੀ ਵੇਖਦਾ ਹੈ ਕਿ ਨਿਜ਼ਾਮ ਦੀ ਫੌਜ ਜਿਸਦੀ ਸਹੈਤਾ ਲਈ ਓਹ ਮਦਰਾਸ ਤੋਂ ਚੱਲ ਕੇ ਐਨੀ ਦੂਰ ਆਇਆ ਸੀ ਓਹੋ ਹੀ ਹੈਦਰ ਅਲੀ ਦੀ ਫੌਜ ਨਾਲ ਰਲਕੇ ਉਸ ਉੱਤੇ ਧਾਵਾ ਕਰਨ ਨੂੰ ਤਿਆਰ ਹੈ॥

੭–ਕਰਨੈਲ ਸਮਿਥ ਬੰਗਲੋਰ ਤੋਂ ਹਟਕੇ ਮਦਰਾਸ ਚਲਾ ਗਿਆ। ਹੈਦਰ ਅਲੀ ੭੦ ਹਜ਼ਾਰ ਫੌਜ ਨਾਲ, ਉਸਦੇ ਪਿੱਛੇ ਗਿਆ। ਅੰਗ੍ਰੇਜ਼ 'ਚਾਂਦ ਗਾਉਂ' ਦੇ ਦਰੇ ਵਿਚ ਸਨ, ਜਿੱਥੋਂ ਦੀ ਕਰਨਾਟਕ ਨੂੰ ਰਾਹ ਜਾਂਦਾ ਹੈ, ਕਿ ਹੈਦਰ ਅਲੀ ਉਨ੍ਹਾਂ ਤੇ ਆ ਪਿਆ, ਪਰ ਉਸਨੂੰ ਹਾਰ ਹੋਈ ਅਤੇ ਉਸਦੀ ਬਹੁਤ ਸਾਰੀ ਫੌਜ ਮਾਰੀ ਗਈ। ਹੈਦਰ ਅਲੀ ਨੇ ਅਜੇ ਭੀ ਕਰਨੈਲ ਸਮਿਥ ਦਾ ਪਿੱਛਾ ਨਾ ਛੱਡਿਆ। ਤਰਨਾਮਲੀ ਉੱਤੇ ਬੜੀ ਭਾਰੀ ਲੜਾਈ ਹੋਈ, ਹੈਦਰ ਅਲੀ ਦੀ ਭਲੀ ਪ੍ਰਕਾਰ ਗਤ ਬਣੀ ਅਤੇ