ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਤਿਹਾਸ-ਹਿੰਦ

[ਹਿੱਸਾ ਦੂਜਾ]

<<><>>

੫੪—ਅੰਗ੍ਰੇਜ਼ਾਂ ਅਤੇ ਫ੍ਰਾਂਸੀਆਂ ਦੀ

ਪਹਿਲੀ ਲੜਾਈ

[ਸੰ: ੧੭੪੪ ਤੋਂ ੧੭੪੮ ਈ: ਤੀਕ]

੧- ਸੰ: ੧੭੪੪ ਈ: ਵਿੱਚ ਯੂਰਪ ਵਿਖੇ ਅੰਗ੍ਰੇਜ਼ਾਂ ਅਰ ਫ੍ਰਾਂਸੀਆਂ ਦਾ ਜੁੱਧ ਅਰੰਭ ਹੋਇਆ ਅਤ ਵਧਦੇ ੨ ਪ੍ਰਿਥਵੀ ਦੇ ਹਰ ਹਿੱਸੇ ਵਿੱਚ ਜਿੱਥੇ ੨ ਅੰਗ੍ਰੇਜ਼ ਅਤੇ ਫ੍ਰਾਂਸੀ ਸਨ ਫੈਲ ਗਿਆ।

੨-ਇਸ ਸਮੇਂ ਤੀਕ ਅੰਗ੍ਰੇਜ਼ ਕੇਵਲ ਸ਼ਾਂਤੀ ਨਾਲ ਰਹਿਣ ਵਾਲੇ ਬਪਾਰੀ ਹੀ ਸਨ ਤੇ ਲੜਾਈ ਭਿੜਾਈ ਦੀ ਕੋਈ ਇੱਛਾ ਨਹੀਂ ਰੱਖਦੇ ਸਨ। ਮਦਰਾਸ ਵਿੱਚ ਜੇਹੜੇ ਅੰਗ੍ਰੇਜ਼ ਰਹਿੰਦੇ ਸਨ ਓਹ ਜਾਂ ਤਾਂ ਬਪਾਰੀ ਸਨ ਜਾਂ ਬਪਾਰੀਆਂ ਦੇ ਮੁਨਸ਼ੀ ਮੁਸੱਦੀ। ਓਹਨਾਂ ਦਾ ਵੱਡਾ ਅਫ਼ਸਰ ਗਵਰਨਰ ਅਖਵਾਂਦਾ ਸੀ। ਕਿਲਾ ਸੇਂਟ ਜਾਰਜ ਦੀ ਰਾਖੀ ਲਈ ਕੁਛ ਸਿਪਾਹੀ ਨਕਰ