ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੯੩)

ਨਾਲ ਜੁੱਧ ਵਿਚ ਜੁੱਟੇ ਹੋਏ ਹਨ, ਇਸ ਲਈ ਮਦਰਾਸ ਦਾ ਫ਼ਤੇ ਕਰਨਾ ਸੌਖ ਹੋਵੇਗਾ। ਇਸਨੇ ਚੋਰੀ ੨ ਨਿਜ਼ਾਮ ਅਤੇ ਮਰਹਟਿਆਂ ਨੂੰ ਲਿਖਿਆ ਕਿ ਅੰਗ੍ਰੇਜ਼ਾਂ ਦੇ ਕੱਢਣ ਵਿਚ ਮੇਰੀ ਸਹੈਤਾ ਕਰੋ। ਇਸ ਦੇ ਮਗਰੋਂ ਇੱਕ ਲੱਖ ਫ਼ੌਜ ਲੈਕੇ ਹਨੇਰੀ ਵਾਂਗ ਕਰਨਾਟਕ ਉਤੇ ਆ ਪਿਆ, ਕ੍ਰਿਸ਼ਨਾਂ ਨਦੀ ਤੋਂ ਲੈਕੇ ਕਾਵੇਰੀ ਨਦੀ ਕੁਝ ਸਾਰੇ ਦੇਸ ਨੂੰ ਲਿਤਾੜ ਮਾਰਿਆ, ਪਿੰਡਾਂ ਨੂੰ ਅੱਗ ਲਾ ਦਿੱਤੀ, ਪਸ ਖੋਹਕੇ ਲੈ ਗਿਆ, ਆਦਮੀ ਵੱਢ ਸੁੱਟੇ, ਅਤੇ ਇਸਤ੍ਰੀਆਂ ਬੱਚਿਆਂ ਨੂੰ ਬੰਦੀ ਵਿੱਚ ਪਾਕੇ ਲੈ ਗਿਆ। ਹੈਦਰਅਲੀ ਦੇ ਇਸ ਧੱਕੇ ਨਾਲ ਅਜਿਹਾ ਕਾਲ ਪਿਆ ਕਿ ੫੦ ਵਰਿਹਾਂ ਤੀਕ ਲੋਕਾਂ ਨੇ ਇਸ ਦੇ ਗੀਤ ਗਾਵੇਂ ਅਤੇ ਇਸ ਦੀ ਕਥਾ ਤੋਰੀ ਰੱਖੀ।

੩–ਮਦਰਾਸ ਦਾ ਗਵਰਨਰ ਲੜਾਈ ਵਾਸਤੇ ਤਿਆਰ ਨਹੀਂ ਸੀ। ਜੇਹੜੇ ਸਿਪਾਹੀ ਸਨ ਓਹ ਨਿੱਕੀਆਂ ੨ ਟੋਲੀਆਂ ਕਰਕੇ ਸਾਰੇ ਦੇਸ ਵਿੱਚ ਵੰਡੇ ਹੋਏ ਸਨ। ਕਰਨੈਲ ਬੇਲੀ ਇਕ ਨਿੱਕੀ ਜੇਹੀ ਫ਼ੌਜ ਲੈਕੇ ਉੱਤ੍ਰੀ ਸਰਕਾਰ ਵੱਲੋਂ ਮਦਰਾਸ ਦੀ ਸਹੈਤਾ ਲਈ ਆ ਰਿਹਾ ਸੀ ਕਿ ਝੱਟ ਪਾਲੀ ਲੋਰ ਦੇ ਪਾਸ ਹੈਦਰ ਅਲੀ ਨੇ ਉਸ ਤੇ ਹੱਲਾ ਕੀਤਾ। ਕਰਨੈਲ ਬੇਲੀ ਬੁੱਢਾ ਅਤੇ ਨਿਰਬਲ ਸੀ, ਨਾ ਤਾਂ ਕਲਾਈਵ ਜਿਹਾ ਦਲੇਰ ਸੀ ਅਤੇ ਨਾਂ ਹੀ ਉਜਿਹਾ ਛੋਹਲਾ। ਇਸ ਨੇ ਵਿਚਾਰਿਆ ਕਿ ਮੇਰੇ ਸਿਪਾਹੀ ਗਿਣਤੀ