ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯੪)

ਵਿਚ ਥੋੜੇ ਹਨ, ਹੈਦਰ ਅਲੀ ਦੇ ਟਾਕਰੇ ਲਈ ਬਥੇਰੇ ਨਹੀਂ ਹਨ। ਸਿਪਾਹੀ ਲੜਨਾ ਲੋਚਦੇ ਸਨ, ਫਿਰ ਭੀ ਇਸਨੇ ਮੂਰਖਤਾ ਨਾਲ ਹੈਦਰ ਅਲੀ ਦੀ ਗੱਲ ਮੰਨ ਲਈ। ਹੈਦਰ ਅਲੀ ਨੇ ਆਖਿਆ ਕਿ ਜੇ ਤੁਹਾਡੇ ਸਿਪਾਹੀ ਹਥਿਆਰ ਸੁੱਟ ਦੇਣ ਮੈਂ ਉਨ੍ਹਾਂ ਦੀਆਂ ਜਾਨਾਂ ਬਖਸ਼ ਦੇਵਾਂਗਾ। ਕਰਨੈਲ ਨੇ ਹੁਕਮ ਦਿੱਤਾ ਕਿ ਸਿਪਾਹੀ ਅਪਣੇ ੨ ਹਥਿਆਰ ਰੱਖ ਦੇਣ। ਬੱਸ ਜਦ ਉਨ੍ਹਾਂ ਹਥਿਆਰ ਸੁੱਟ ਦਿੱਤੇ ਤਾਂ ਕੀਹਦਾ ਬਚਨ ਤੇ ਕਿਨ੍ਹੇਂ ਪਾਲਣਾ! ਬਾਹਲਿਆਂ ਨੂੰ ਤਾਂ ਹੈਦਰਅਲੀ ਬੇਤਰਸੀ ਨਾਲ ਕਤਲ ਕਰ ਸੁੱਟਿਆ ਅਤੇ ਕੁਛ ਕੈਦੀ ਬਣਾਕੇ ਮੈਸੂਰ ਘੱਲ ਦਿੱਤੇ। ਇੱਕ ਨਿੱਕੀ ਜੇਹੀ ਫ਼ੌਜ ਕਰਨੈਲ ਥਰਥ੍ਰੇਟ ਨਾਲ ਆ ਰਹੀ ਸੀ, ਉਨ੍ਹਾਂ ਦਾ ਭੀ ਇਹੋ ਹਾਲ ਹੋਇਆ।

੪–੫ਰ ਸਰ ਆਇਰਕੂਟ, ਜਿਸ ਨੇ ਵਿੰਦਵਾਸ਼ ਦੀ ਲੜਾਈ ਜਿੱਤੀ ਸੀ, ਨਵੀਂ ਫੌਜ ਲੈ ਕੇ ਬੰਗਾਲੇ ਤੋਂ ਆ ਰਿਹਾ ਸੀ। ਏਹ ਸੰ: ੧੭੮੧ ਈ: ਵਿਚ 'ਪੋਰਟੋ ਨੋਵੇ' ਉੱਤੇ ਹੈਦਰ ਅਲੀ ਦੇ ਟਾਕਰੇ ਵਿਚ ਆਇਆ ਅਰ ਉਸਦੀ ਸਾਰੀ ਫੌਜ ਨੂੰ ਹਾਰ ਦਿੱਤੀ। ਫਿਰ ਪਾਲੀ ਲੋਰ ਦੇ ਓਸੇ ਥਾਂ ਉੱਤੇ ਹਾਰ ਦਿਤੀ ਜਿੱਥੇ ਪਹਿਲੇ ਵਰ੍ਹੇ ਕਰਨੈਲ ਬਲੀ ਦੀ ਫੌਜ ਕਤਲ ਹੋ ਚੁਕੀ ਸੀ। ਫਿਰ ਸੋਲਨ ਗੜ੍ਹ ਉੱਤੇ ਤੀਜੀ ਹਾਰ ਦਿੱਤੀ ਅਰ ਅਗਲੇ ਵਰ੍ਹੇ ਆਰਨੀ ਅਸਥਾਨ ਪੁਰ ਇੱਕ ਹੋਰ ਹਾਰ ਦਿੱਤੀ।