ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/72

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩੬੫)

੫–ਇਸਤੋਂ ਥੋੜਾ ਚਿਰ ਮਗਰੋਂ ਹੈਦਰ ਅਲੀ ਮਰ ਗਿਆ। ਅੰਗ੍ਰੇਜ਼ਾਂ ਨੇ ਉਸਦੇ ਪੁਤ੍ਰ ਟੀਪੂ ਸੁਲਤਾਨ ਨਾਲ ਮੰਗਲੋਰ ਤੇ ਸੰ: ੧੭੮੪ ਵਿੱਚ ਸੁਲਹਕਰ ਲਈ, ਦੋਹਾਂ ਧਿਰਾਂ ਨੇ ਜੇਹੜੇ ਸ਼ਹਿਰ ਅਥਵਾ ਇਲਾਕੇ ਫਤੇ ਕੀਤੇ ਸਨ ਮੋੜ ਦਿੱਤੇ ਅਤੇ ਅੰਗ੍ਰੇਜ਼ਾਂ ਦੇ ਆਦਮੀ ਜੇਹੜੇ ਮੈਸੂਰ ਵਿੱਚ ਕੈਦ ਸਨ ਛੱਡ ਦਿਤੇ ਗਏ।

—:o:—

੬੯-ਪ੍ਰਬੰਧਕ ਕੌਂਸਲ

[ਸੰ: ੧੭੮੪ ਈ:]

੧–ਹੈਦਰ ਅਲੀ ਅਤੇ ਮਰਹਟਿਆਂ ਨਾਲ ਲੜਾਈ ਕਰਨ ਵਿੱਚ ਅੰਗ੍ਰੇਜ਼ਾਂ ਦਾ ਬਹੁਤ ਰੁਪਯਾ ਲੱਗਾ ਸੀ, ਇਸ ਲਈ ਏਹ ਜ਼ਰੂਰੀ ਸੀ ਕਿ ਹੇਸਟਿੰਗਜ਼ ਕਿਤੋਂ ਨਾਂ ਕਿਤੋਂ ਰੁਪਯਾ ਪੈਦਾ ਕਰਦਾ। ਕਰਨਾਟਕ ਦੀ ਰੱਖਿਆ ਲਈ ਹੈਦਰ ਅਲੀ ਨਾਲ ਲੜਾਈ ਕੀਤੀ ਗਈ ਸੀ ਪਰ ਮੁਹੰਮਦ ਅਲੀ ਕਰਨਾਟਕ ਦਾ ਨਵਾਬ ਇਕ ਪੈਸਾ ਤਕ ਵੀ ਦੇ ਨਹੀਂ ਸਕਦਾ ਸੀ। ਵੈਰੀ ਨੇ ਦੇਸ ਉਜਾੜ ਦਿਤਾ ਸੀ ਅਤੇ ਕਾਲ ਪਿਆ ਹੋਇਆ ਸੀ। ਇਸ ਦਸ਼ਾ ਵਿਚ ਪ੍ਰਜਾ ਮਸੂਲ ਅਤੇ ਮਾਮਲਾ ਕਿੱਥੋਂ ਦਿੰਦੀ?

੨–ਜਦ ਮਦਰਾਸ ਵਿਚ ਕਿਤੋਂ ਰੁਪਯਾ ਨਾਂ ਮਿਲਿਆ ਤਾਂ ਹੇਸਟਿੰਗਜ਼ ਨੇ ਸ਼ੁਜਾਉੱਦੌਲਾ ਦੇ