ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੪੦੨)
ਉਸਨੂੰ ਪੂਰਨ ਮਾਲਕ ਬਣਾ ਦਿੱਤਾ ਅਰ ਜੇਹੜਾ ਮਾਮਲਾ ਜ਼ਿਮੀਂਦਾਰ ਕੰਪਨੀ ਨੂੰ ਦਿੰਦੇ ਸਨ ਸਦੀਵ ਲਈ ਇੱਕੋ ਵਾਰੀ ਬੰਨ੍ਹ ਦਿੱਤਾ, ਮਾਨੋਂ ਲਾਰਡ ਕਾਰਨਵਾਲਿਸ ਨੇ ਜ਼ਿਮੀਦਾਰਾਂ ਅਥਵਾ ਅਮੀਰਾਂ ਦਾ ਇੱਕ ਅਜੇਹਾ ਟੋਲਾ ਬਣਾ ਦਿੱਤਾ ਜੋ ਉਸੇ ਤਰਾਂ ਜ਼ਮੀਨ ਦਾ ਮਾਲਕ ਹੈ ਜਿਸ ਤਰਾਂ ਇੰਗਲੈਂਡ ਵਿੱਚ ਉੱਥੇ ਦੇ ਅਮੀਰ ਹਨ। ਇਨ੍ਹਾਂ ਲੋਕਾਂ ਪਾਸ ਜੋ ਜਾਇਦਾਤ ਹੈ ਓਹ ਨਾਂ ਮੁੱਲ ਲਈ ਹੋਈ ਹੈ ਅਤੇ ਨਾਂ ਫਤੇ ਕੀਤੀ ਹੋਈ, ਕਿੰਤੂ ਸਰਕਾਰ ਵੱਲੋਂ ਐਵੇਂ ਮਿਲੀ ਹੋਈ ਹੈ।
੧੦–ਲਾਰਡ ਕਾਰਨਵਾਲਿਸ ਨੇ ਹਰਿਕ ਜ਼ਿਲੇ ਵਿੱਚ ਮੁਕਦਮਿਆਂ ਦੇ ਫੈਸਲੇ ਕਰਨ ਲਈ ਇੱਕ ਜੱਜ ਥਾਪ ਦਿੱਤਾ ਅਤੇ ਮਾਮਲਾ ਇਕੱਠਾ ਕਰਨ ਲਈ ਇੱਕ ਕਲਕਟਰ ਨੀਯਤ ਕੀਤਾ। ਲਾਰਡ ਕਲਾਈਵ ਨੇ ਦੋਵੇਂ ਕੰਮ ਇੱਕੋ ਹੀ ਅਫ਼ਸਰ ਨੂੰ ਸੌਂਪੇ ਸਨ, ਪਰ ਪਤਾ ਲੱਗਾ ਕਿ ਦੋਵੇਂ ਇਕ ਅਫ਼ਸਰ ਕੋਲੋਂ ਚਗੀ ਤਰ੍ਹਾਂ ਨਹੀਂ ਨਿਭ ਸਕਦੇ।
—:o:—
੭੧-ਸਰ ਜਾਨ ਸ਼ੋਰ, ਤੀਜਾ ਗਵਰਨਰ ਜਨਰਲ
[ਸੰ:੧੭੯੩ ਤੋਂ ੧੭੯੮ ਈ: ਤੀਕ]
੧–ਤੀਜਾ ਗਵਰਨਰ ਜਨਰਲ ਸਰ ਜਾਨ ਸ਼ੋਰ