ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੩)

ਪਹਿਲਾਂ ਕਲਕੱਤੇ ਵਿੱਚ ਕੰਪਨੀ ਦੇ ਸਵਾਲ ਮੈਹਕਮੇ ਦਾ ਅਫ਼ਸਰ ਸੀ। ਏਹ ੫ ਵਰ੍ਹੇ ਗਵਰਨਰ ਜਨਰਲ ਰਿਹਾ। ਇਸਦੇ ਸਮੇਂ ਵਿੱਚ ਨਾਂ ਕੋਈ ਲੜਾਈ ਅਤੇ ਨਾ ਹਿੰਦੁਸਤਾਨ ਦੇ ਪ੍ਰਬੰਧ ਵਿੱਚ ਕੋਈ ਅਦਲੀ ਬਦਲੀ ਹੋਈ।

੨–ਵਾਰ੍ਰਨ ਹੇਸਟਿੰਗਜ਼ ਦੇ ਮੁਕੱਦਮੇ ਮਗਰੋਂ ਇੰਗਲੈਂਡ ਦੀ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ ਹੋ ਚੁਕਿਆ ਸੀ ਕਿ ਗਵਰਨਰ ਜਨਰਲ ਕਿਸੇ ਦੇਸੀ ਰਈਸ ਦੇ ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦਖ਼ਲ ਨਾਂ ਦੇਵੇ। ਸਰਕਾਰ ਦਾ ਇਹ ਤਾਤ੫ਰਜ ਸੀ ਕਿ ਜੇਹੜੀਆਂ ਵੱਡੀਆਂ ੨ ਰਿਆਸਤਾਂ ਉਸ ਵੇਲੇ ਸਨ ਓਹ ਜਿਉਂ ਦੀ ਤਿਉਂ ਬਣੀਆਂ ਰਹਿਣ, ਨਾਂ ਕੋਈ ਬਹੁਤ ਬਲਵਾਨ ਹੋਵੇ ਅਤੇ ਨਾਂ ਨਿਰਬਲ, ਅਰ ਦੇਸ਼ ਵਿੱਚ ਹਰ ਥਾਂ ਸੁਖ ਚੈਨ ਕਰਤੇ।

੩–ਪਰ ਨਿਜ਼ਾਮ, ਮਰਹਟੇ ਮਤੇ ਟੀਪੂ ਸੁਲਤਾਨ ਦੇਸ ਵਿੱਚ ਸੁਖ ਚੈਨ ਨਹੀਂ ਚਾਹੁੰਦੇ ਸਨ। ਟੀਪੂ ਸੁਲਤਾਨ ਚਾਹੁੰਦਾ ਸੀ ਕਿ 'ਮੈਂ ਅਪਣੀ ਕਮਜ਼ੋਰੀ ਨੂੰ ਦੂਰ ਕਰ ਕੇ ਪਹਿਲੇ ਜਿਹਾ ਬਲ ਪ੍ਰਾਪਤ ਕਰ ਲਵਾਂ। ਮਰਹੱਟਿਆਂ ਦਾ ਏਹ ਮਨੋਰਥ ਸੀ ਕਿ ਟੀਪੂ, ਨਿਜ਼ਾਮ ਅਤੇ ਹਿੰਦੁਸਤਾਨ ਦੇ ਹੋਰ ਰਈਸਾਂ ਕੋਲੋਂ ਚੌਥ ਲਈ ਜਾਵੇ। ਨਿਜ਼ਾਮ ਦੀ ਏਹ ਕਾਮਨਾਂ ਸੀ ਕਿ ਅੰਗ੍ਰੇਜ਼ ਮਰਹਟਿਆਂ ਦੇ ਟਾਕਰੇ ਵਿੱਚ ਮੇਰੀ ਸਹਾਇਤਾ ਕਰਨ।