ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੫)

੭੨-ਮਾਰਕਸ ਵੈਲਜ਼ਲੀ

ਚੌਥਾ ਗਵਰਨਰ ਜਨਰਲ

[ਸੰ: ੧੭੯੮ ਤੋਂ ੧੮੦੫ ਈ: ਤੀਕ]

੧–ਮਾਰਕੁਇਸ ਵੈਲਜ਼ਲੀ ਚੌਥੇ ਗਵਰਨਰ ਜਨਰਲ ਨੇ ਅੰਗ੍ਰੇਜ਼ਾਂ ਨੂੰ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਬਲਵਾਨ ਬਣਾ ਦਿੱਤਾ। ਇਸ ਦੇ ਨਾਲ ਇਸਦਾ ਨਿੱਕਾ ਭਰਾ ਕਰਨੈਲ ਵੈਲਜ਼ਲੀ ਭੀ ਆਇਆ ਸੀ, ਜੇਹੜਾ ਬੜਾ ਸੂਰਬੀਰ ਸਿਪਾਹੀ ਸੀ ਅਤੇ ਅਪਣੀ ਉੱਘੀ ਸੇਵਾ ਦੇ ਤੁਫ਼ੈਲ ਪਹਿਲਾਂ ਸਰ ਆਰਥਰ ਵੈਲਜ਼ਲੀ ਤੇ ਫੇਰ ਡਯੂਕ ਔਫ ਵੈਲਿੰਗਟਨ ਬਣ੍ਯਾ ਅਰ ਅੰਤ ਇੰਗਲੈਡ ਦਾ ਮੁਖ ਮੰਤ੍ਰੀ ਅਸਥਾਪਨ ਹੋਇਆ॥

੨–ਇਕ ਟੱਬਰ ਦੇ ਸਾਰੇ ਬੱਚੇ ਟੱਬਰ ਦੇ ਮਾਲਕ ਅਰਥਾਤ ਪਿਤਾ ਦੀ ਆਗਯਾ ਪਾਲਦੇ ਹਨ। ਪਿਤਾ ਉਨ੍ਹਾਂ ਕੋਲੋਂ ਚੰਗੇ ਕੰਮ ਕਰਾਂਦਾ ਹੈ, ਅਰ ਜੇ ਬਾਲਕ ਕੋਈ ਮੰਦਾ ਕੰਮ ਕਰਦਾ ਹੈ ਤਾਂ ਪਤਾ ਉਸਨੂੰ ਤਾੜਨਾ ਦਿੰਦਾ ਹੈ। ਉਹ ਆਪਣੇ ਬੱਚਿਆਂ ਦੀ ਰੱਖ੍ਯਾ ਕਰਦਾ ਹੈ, ਉਨ੍ਹਾਂ ਨੂੰ ਦੁਖ ਦਰਦ ਤੋਂ ਬਚਾਂਦਾ ਹੈ ਅਤੇ ਓਹ ਸਾਰੀਆਂ ਗੱਲਾਂ ਦਸਦਾ ਹੈ ਜੋ ਕਰਨੀਆਂ ਯੋਗ ਹਨ ਅਥਵਾ ਜਿਨ੍ਹਾਂ ਦੇ ਕਰਨ ਤੋਂ ਬਚਣਾ ਲੋੜੀਦਾ ਹੈ।

੩–ਇਸੇ ਤਰਾਂ ਇਕ ਚੰਗੇ ਰਾਜ ਵਿਚ ਪ੍ਰਜਾ