ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦੬)

ਅਪਣੇ ਬਾਦਸ਼ਾਹ ਦੇ ਹੁਕਮ ਨੂੰ ਉਸੇ ਤਰਾਂ ਪਾਲਦੀ ਹੈ ਜਿਸ ਤਰਾਂ ਬੱਚੇ ਆਪਣੇ ਪਿਤਾ ਦੇ ਹੁਕਮ ਨੂੰ ਮੰਨਦੇ ਹਨ। ਬਾਦਸ਼ਾਹ ਅਪਣੀ ਪ੍ਰਜਾ ਨੂੰ ਦੁਖ ਤੋਂ ਬਚਾਂਦਾ ਹੈ, ਮੰਦ ਕਰਮੀਆਂ ਨੂੰ ਦੰਡ ਦਿੰਦਾ ਹੈ ਤੇ ਨਿਰਬਲਾਂ ਦੀ ਰੱਖ੍ਯਾ ਕਰਦਾ ਹੈ, ਜਿਸ ਨਾਲ ਉਸਦੀ ਪ੍ਰਜਾ ਸੁਖ ਚੈਨ ਨਾਲ ਰਹਿੰਦੀ ਹੈ॥

੪–ਇਸੇ ਤਰਾਂ ਹਿੰਦੁਸਤਾਨ ਦੇ ਵੱਡੇ ਦੇਸ ਵਿਚ ਹਰ ਥਾਂ ਸੁਖ ਚੈਨ ਅਤੇ ਪ੍ਰਜਾ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਇਕ ਬਲਵਾਨ, ਨੇਕ ਅਤੇ ਨ੍ਯਾਇਕਾਰੀ ਹਾਕਮ ਅਥਵਾ ਬਾਦਸ਼ਾਹ ਹੋਵ। ਓਹ ਐਡਾ ਤਕੜਾ ਹੋਣਾ ਚਾਹੀਦਾ ਹੈ ਕਿ ਰਈਸਾਂ ਅਤੇ ਅਫ਼ਸਰਾਂ ਤੀਕ ਤੋਂ ਅਪਣੇ ਹੁਕਮ ਮਨਾ ਸਕੇ। ਓਹ ਚੋਰਾਂ ਅਤੇ ਡਾਕੂਆਂ ਨੂੰ ਭੰਨਕੇ ਹਰ ਥਾਂ ਸੁਖ ਚੈਨ ਵਰਤਾ ਸਕੇ। ਉਸਦੇ ਪਾਸ ਖ਼ਜ਼ਾਨਾਂ ਹੋਣਾ ਚਾਹੀਦਾ ਹੈ, ਜਿਸ ਤੋਂ ਕਾਲ ਸਮੇਂ ਗ੍ਰੀਬਾਂ ਅਤੇ ਲੋੜਵੰਦਾਂ ਦੀ ਸਹੈਤਾ ਕਰ ਸਕੇ। ਓਹ ਸਿਆਣਾ ਅਤੇ ਭਲਾ ਲੋਕ ਹੋਵੇ ਤਾਂਜੁ ਪ੍ਰਜਾ ਲਈ ਚੰਗੇ ਅਤੇ ਨ੍ਯਾਇ ਯੁਕਤ ਕਨੂਨ ਬਣਾਏ ਅਰ ਸਭ ਨੂੰ ਉਨ੍ਹਾਂ ਕਨੂੰਨਾਂ ਉੱਤੇ ਚਲਾਵੇ।

੫–ਵੈਲਜ਼ਲੀ ਦੇ ਸਮੇਂ ਤੀਕ ਅੰਗ੍ਰੇਜ਼ਾਂ ਦੇ ਮਨ ਵਿਚ ਏਹ ਖ਼ਿਆਲ ਨਹੀਂ ਆਇਆ ਸੀ ਕਿ ਅਕਬਰ ਵਾਂਗ ਸਾਰੇ ਹਿੰਦੁਸਤਾਨ ਵਿਚ ਰਾਜ ਕਰੀਏ। ਉਨ੍ਹਾਂ ਹਿੰਦੁਸਤਾਨ ਦੇ ਕਈ ਇਲਾਕ ਲਏ