(੪੦੭)
ਸਨ, ਪਰ ਉਨ੍ਹਾਂ ਦੀ ਏਹ ਵਿਥਿਆ ਸੀ ਕਿ ਬਦੋ ਬਦੀ ਕਿਸੇ ਨਾਲ ਲੜਨਾ ਪੈ ਗਿਆ ਅਤੇ ਲੜਾਈ ਦੇ ਪਿੱਛੋਂ ਦੇਸ ਫਤੇ ਹੋ ਗਿਆ। ਉਹ ਆਪਣੇ ਆਪ ਕਿਸੇ ਉਤੇ ਵਾਰ ਨਹੀਂ ਕਰਦੇ ਸਨ, ਪਰ ਜੇਕਰ ਕੋਈ ਹੋਰ ਛੇੜਦਾ ਸੀ ਤਾਂ ਅਪਣੀ ਰਾਖੀ ਲਈ ਲੜਨਾ ਪੈਂਦਾ ਸੀ। ਈਸ੍ਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਬਪਾਰ ਤੋਂ ਨਫਾ ਚਾਹੁੰਦੀ ਸੀ,ਦੇਸ ਮਾਰਨਾਂ ਉਸਦਾ ਮਨਤੱਵ ਨਹੀਂ ਸੀ। ਇਸੇ ਕਾਰਨ ਕੰਪਨੀ ਨੇ ਕਈ ਵਾਰ ਕਲਾਈਵ, ਹੇਸਟਿੰਗਜ਼, ਕਾਰਨਵਾਲਿਸ ਅਤੇ ਹੋਰ ਗਵਰਨਰ ਜਨਰਲਾਂ ਨੂੰ ਕਰੜੇ ਹੁਕਮ ਘੱਲੇ ਕਿ ਕਿਸੇ ਰਈਸ ਨਾਲ ਨਾ ਲੜੋ ਅਤੇ ਹਿੰਦੁਸਤਨ ਦਾ ਕੋਈ ਇਲਾਕਾ ਨਾਂ ਲਵੋ।
੬–ਪਰ ਲਾਰਡ ਵੈਲਜ਼ਲੀ ਨੇ ਵੇਖਿਆ ਕਿ ਹਿੰਦੁਸਤਾਨ ਵਿਚ ਹਰ ਪਾਸੇ ਲੁੱਟ ਮਾਰ ਮਚੀ ਹੋਈ ਹੈ ਅਤੇ ਦੇਸ ਉੱਜੜ ਰਿਹਾ ਹੈ। ਉਸਨੇ ਵਿਚਾਰਿਆ ਕਿ ਹਿੰਦੁਸਤਾਨ ਦੇ ਸਾਰੇ ਰਾਜਿਆਂ, ਮਹਾਰਾਜਿਆਂ ਨਾਲੋਂ ਅੰਗ੍ਰੇਜ਼ ਬਹੁਤੇ ਬਲਵਾਨ, ਸ੍ਯਾਣੇ ਅਤੇ ਮੁਹੱਜ਼ਬ ਹਨ, ਇਸ ਲਈ ਉਨ੍ਹਾਂ ਦਾ ਧਰਮ ਹੈ ਕਿ ਦੇਸ ਨੂੰ ਲੁੱਟ ਮਾਰ ਅਤੇ ਉਜਾੜੇ ਤੋਂ ਬਚਾਣ। ਇਸ ਤਰਾਂ ਜ਼ਰੂਰੀ ਹੋਇਆ ਕਿ ਸਾਰੇ ਰਾਜਿਆਂ ਮਹਾਰਾਜਿਆਂ ਤੋਂ ਪ੍ਰਤੱਗ੍ਯਾ ਲਈ ਜਾਵੇ ਕਿ ਆਪਸ ਵਿਚ ਨਾਂ ਲੜਨ ਅਤੇ ਅਪਣੇ ਇਲਾਕੇ ਦਾ ਚੰਗਾ ਅਤੇ ਯੋਗ ਪ੍ਰਬੰਧ ਕਰਨ। ਪਰ ਜੇਕਰ ਕੋਈ ਰਈਸ