(੪੧੫)
ਸਹੈਤਾ ਕਰਦੇ ਰਹੇ। ਉਸਨੇ ਅਪਣੇ ਸਿਪਾਹੀਆਂ ਨੂੰ ਤਨਖਾਹਾਂ ਨਾਂ ਦਿਤੀਆਂ, ਇਸ ਲਈ ਬਹੁਤ ਸਾਰੇ ਸਪਾਹੀ ਟੀਪੂ ਨਾਲ ਜਾ ਰਲੇ ਅਤੇ ਅੰਗ੍ਰੇਜ਼ਾਂ ਨਾਲ ਲੜਨ ਲੱਗ ਪਏ। ਦੇਸ ਦੀ ਆਮਦਨੀ ਨੂੰ ਉਸਨੇ ਆਪਣੀ ਮੌਜ ਬਹਾਰ ਵਿਚ ਲੁਟਾ ਦਿਤਾ ਅਤੇ ਇਤਨਾਂ ਕਰਜਾਈ ਹੋ ਗਿਆ ਕਿ ਕਰਜਾ ਲਾਹ ਨਾਂ ਸਕਿਆ, ਜੋ ਇਸਦੀ ਥਾਂ ਕੰਪਨੀ ਨੂੰ ਦੇਣਾ ਪਿਆ। ੪੬ ਵਰ੍ਹੇ ਰਾਜ ਕਰਕੇ ਓਹ ਮਰ ਗਿਆ ਅਤੇ ਉਸਦਾ ਪੁੱਤ੍ਰ ਉਮਦਾਤੁਲ ਉਮਰ ਗੱਦੀ ਤੇ ਬੈਠਾ। ਜਦ ਅੰਗ੍ਰੇਜ਼ ਨੇ ਸ੍ਰੰਗਾਪਟਮ ਸਰ ਕਰ ਲਿਆ ਤਾਂ ਉਨ੍ਹਾਂ ਨੂੰ ਕੁਝ ਚਿਠੀਆਂ ਲਝੀਆਂ ਜੋ ਮੁਹੰਮਦ ਅਲੀ ਅਤੇ ਉਸਦੇ ਪੁੱਤ੍ਰ ਨੇ ਗੁਪਤ ਤੌਰ ਤੇ ਹੈਦਰ ਅਲੀ ਅਤੇ ਟੀਪੂ ਨੂੰ ਲਿਖੀਆਂ ਸਨ ਅਤੇ ਜਿਨ੍ਹਾਂ ਵਿਚ ਉਨ੍ਹਾਂ ਨੇ ਅੰਗ੍ਰੇਜ਼ਾਂ ਦੇ ਵਿਰੁੱਧ ਸਹੈਤਾ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਵੇਲੇ ਤਿੰਨਾਂ ਵਰਿਹਾਂ ਦੀ ਸੰਖਿਪ੍ਤ ਨਵਾਬੀ ਕਰਕੇ ਉਮਦਾਤੁਲ ਉਮਰਾ ਭੀ ਚਲਦਾ ਹੋਇਆ। ਇਸਦਾ ਪ੍ਰਬੰਧ ਪਿਉ ਨਾਲੋਂ ਭੀ ਭੈੜਾ ਸੀ। ਇਸਦੇ ਪਿੱਛੇ ਕੋਈ ਨਾਂ ਰਿਹਾ, ਇਸ ਵਾਸਤੇ ਲਾਰਡ ਵੈਲਜ਼ਲੀ ਨੇ ਕਰਨਾਟਕ ਨੂੰ ਅੰਗ੍ਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਅਤੇ ਮੁਹੰਮਦ ਅਲੀ ਦੇ ਭਤੀਜਿਆਂ ਅਰ ਸਾਕ ਨਾਤਿਆਂ ਦੀਆਂ ਪਿਨਸ਼ਨਾਂ ਲਾ ਦਿਤੀਆਂ॥
੪–ਇਸਤਰਾਂ ਮਦਰਾਸ ਹਾਤਾ ਬਣ ਗਿਆ,