(੪੧੪)
ਸਿਵਾ ਜੀ ਦੇ ਭਰਾ ਨੇ ਫ਼ਤੇ ਕੀਤਾ ਸੀ ਅਤੇ ਡੇਢ ਸੌ ਵਰ੍ਹੇ ਤੀਕ ਮਰਹਟੇ ਇਸ ਉਤੇ ਰਾਜ ਕਰਦੇ ਰਹੇ। ਇਥੋਂ ਦਾ ਅੰਤਲਾ ਮਰਹਟਾ ਹਾਕਮ ਬੜਾ ਨਲੈਕ ਅਤੇ ਜ਼ੁਲਮੀ ਸੀ। ਇਸਨੇ ਐਤਨਾ ਮਸੂਲ ਲਾਇਆ ਕਿ ਪ੍ਰਜਾ ਦੇ ਕੋਲ ਖਾਣ ਨੂੰ ਵੀ ਨਹੀਂ ਬਚਦਾ ਸੀ। ਹਜ਼ਾਰਾਂ ਆਦਮੀ ਇਸਦੇ ਜ਼ੁਲਮ ਤੋਂ ਬਚਣ ਲਈ ਤੰਜੋਰ ਛੱਡਕੇ ਦੇਸੋਂ ਬਿਦੇਸ ਹੋ ਗਏ। ਅੰਤ ਏਹ ਬੇ ਉਲਾਦ ਮਰ ਗਿਆ ਅਤੇ ਇਸੇ ਘਰਾਣੇ ਦੇ ਦੋ ਕੁਮਾਰਾਂ ਨੇ ਗੱਦੀ ਲਈ ਹੱਕ ਪ੍ਰਗਟ ਕੀਤਾ। ਇਸ ਖਿਆਲ ਪੁਰ ਕਿ ਇਨ੍ਹਾਂ ਹੱਕਦਾਰਾਂ ਵਿਚ ਲੜਾਈ ਝਗੜਾ ਨਾ ਪਵੇ ਅਰ ਦੇਸ ਦਾ ਚੰਗਾ ਪਬੰਧ ਹੋ ਜਾਵੇ ਲਾਰਡ ਵੈਲਜ਼ਲੀ ਨੇ ਤੰਜੋਰ ਨੂੰ ਤਾਂ ਅੰਗ੍ਰੇਜ਼ੀ ਰਾਜ ਵਿਚ ਮਿਲਾ ਲਿਆ ਤੇ ਦੋਹਾਂ ਹੱਕਦਾਰਾਂ ਲਈ ਵੱਡੀਆਂ ੨ ਪਿਨਸ਼ਨਾਂ ਨੀਯਤ ਕਰ ਦਿੱਤੀਆਂ॥
੩–ਮੁਹੰਮਦ ਅਲੀ ਜਿਸਨੂੰ ਕਲਾਈਵ ਨੇ ਸੰਨ ੧੭੫੬ ਈ: ਵਿਚ ਵੈਰੀਆਂ ਤੋਂ ਬਚਾਇਆ ਸੀ ਸੰ:੧੭੫੬ ਤੋਂ ਲੈ ਕੇ ਸੰ:੧੭੯੫ ਈ: ਤਕ ਕਰਨਾਟਕ ਦਾ ਨਵਾਬ ਰਿਹਾ, ਪਰ ਇਸਦਾ ਪ੍ਰਬੰਧ ਸਦੀਵ ਹੀ ਮੰਦਾ ਰਿਹਾ। ਹੈਦਰ ਅਲੀ ਅਤੇ ਟੀਪੂ ਨਾਲ ਜੋ ਜੁੱਧ ਹੋਏ ਉਨ੍ਹਾਂ ਦਾ ਕਾਰਨ ਇਸੇ ਦੇ ਇਲਾਕੇ ਕਰਨਾਟਕ ਦੀ ਹੀ ਰੱਖਿਆ ਸੀ, ਫੇਰ ਵੀ ਉਸਨੇ ਅੰਗ੍ਰੇਜ਼ਾਂ ਦੀ ਸਹੈਤਾ ਨਾਂ ਕੀਤੀ, ਸਗੋਂ ਜਿੱਥੇ ਤਕ ਹੋਇਆ ਉਸ ਦੇ ਅਫਸਰ ਉਲਟੀ ਵੈਰੀ ਦੀ