ਸਮੱਗਰੀ 'ਤੇ ਜਾਓ

ਪੰਨਾ:ਹੰਸ ਚੋਗ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਦੁਸਤਾਨ ਦੀ ਜੱਮ ਲਿਪੀਆਂ

ਦੁਨੀਆਂ ਦੀਆਂ ਲਿਪੀਆਂ ਵਲ ਤੱਕੀਏ ਤਾਂ ਪਤਾ ਲਗਦਾ ਹੈ,ਕਿ ਹਿੰਦੁਸਤਾਨੀ ਲਿਪੀਆਂ ਵਿਚ ਤਾਂ ਲਗਾਂ ਮਾਤ੍ਰਾਂ ਹਨ, ਪਰ ਹੋਰ ਦੇਸਾਂ ਦੀਆਂ ਲਿਪੀਆਂ ਏਸ ਗੁਣੋਂ ਉਣੀਆਂ ਹਨ। ਅਰਬੀ ਦੀ ਵਰਣ ਮਾਲਾ ਵਿੱਚ ਤਿੰਨ ਮਾਤ੍ਰ ਹਨ। ਮਾਤ੍ਰਾਂ ਅਸਲ ਵਿਚ ਸ੍ਵਰਾਂਨੂੰ ਸੰਖੇਪ ਕਰਕੇ ਦੱਸਿਆ ਹੈ। ਜੀਕਣ " ਦੀ ਥਾਂ ', ਤੂੰ ਦੀ ਥਾਂ, ੯ ਦੀ ਥਾਂ _।ਹੋਰਨਾਂ ਬੋਲੀਆਂ ਵਿਚ ਸ੍ਵਰ ਅੱਖਰ ਹੀ ਮਾਤ੍ਰਾਂ ਦੀ ਥਾਂ ਵਰਤੇ ਜਾਂਦੇ ਹਨ, ਜੀਕਣ ਅੰਗ੍ਰੇਜ਼ੀ ਆਦ ਯੂਰਪ ਦੀਆਂ ਲਿਪੀਆਂ ਵਿਚ। ਦੇਵ ਨਾਗਰੀ, ਅੱਖਰ . ਵੀ ਪੁਰਾਣੀ ਬ੍ਰਹਮੀ ਲਿਪੀ ਤੋਂ ਨਿਕਲੇ ਹਨ, ਸ਼ਕਲਾਂ ਵਟਦੀਆਂ ਗਈਆਂ, ਪਰ ਅਜ ਕਲ ਦੀ ਦੇਵ ਨਾਗਰੀ ਦੀ ਵਰਣਮਾਲਾ ਕਦ ਬਨੀ? ਪਤਾ ਨਹੀਂ। ਅੱਖਰਾਂ ਦੀਆਂ ਅਵਾਜ਼ਾਂ ਦਾ ਨਿਰਨਾ ਤਾਂ ਪਾਨਨੀ ਨੇ ਆਪਣੇ ਸੂਤ੍ਰਾਂ ਵਿਚ ਕੀਤਾ ਹੈ, ਪਰ ਉਸ ਨੇ ਮਾਤ੍ਰਾਂ ਦਾ ਜ਼ਿਕਰ ਨਹੀਂ ਕੀਤਾ, ਸ੍ਵਰਾਂ ਤੇ ਵ੍ਯੰਜਨਾਂ ਦਾ ਭੇਦ ਦੱਸ੍ਯਾ ਹੈ। ਜਦ ਓਹਨਾ ਸ੍ਵਰਾਂ ਦੇ ਅਨੁਸਾਰ ਦੇਵ ਨਾਗਰੀ ਅੱਖਰ ਰਚੇ ਗਏ ਤਾਂ ਇਸ ਤੋਂ ਸਿੱਧ ਹੈ ਕਿ ਏਹਨਾਂ ਦੀ ਮਾਤਾ ਲਿਪੀ ਜ਼ਰੂਰ ਪੁਰਾਣੀ ਹੋਣੀ ਹੈ, ਅਰ ਪੈਹਲੋਂ ਓਹ ਬਿਨਾਂ ਮਾਤ੍ਰਾਂ ਦੇ ਹੋਣੀ ਹੈ, ਅਰ ਪਿੱਛੋਂ ਮਾਤ੍ਰਾਂ ਨੇ (Vowels) ਸ੍ਵਰਾਂ ਦੀ ਥਾਂ ਮੱਲੀ, ਅਰ ਲਿਖਨਾ ਸੁਖੱਲਾ ਕੀਤਾ। ਹੁਣ ਏਹ ਪਤਾ ਨਹੀਂ ਕਿ ਓਹ ਅਸਲ