ਵਰਣਮਾਲਾ ਬ੍ਰਹਮੀ ਸੀ ਜਾਂ ਕੁਝ ਹੋਰ?
ਦੇਵ ਨਾਗਰੀ ਵਿੱਚ ਪੁਰਾਣੀ ਤੋਂ ਪੁਰਾਣੀ ਲਿਖ਼ਤ ਏਹਨਾਂ ਅੱਖਰਾਂ ਵਿਚ ਅਜੇ ੨੦੦੦ ਸਾਲ ਤੋਂ ਪਹਿਲੇ ਦੀ ਨਹੀਂ ਮਿਲੀ, ਜਿੰਨੀਆਂ ਸੰਸਕ੍ਰਿਤ ਦੀਆਂ ਪੁਰਾਣੀਆਂ ਪੁਸਤਕਾਂ ਅਰ ਧਾਰਮਿਕ ਗ੍ਰੰਥ ਸਨ, ਓਹ ਸਾਰੇ ਪੰਡਿਤਾਂ ਅਰ ਬ੍ਰਾਹਮਣਾਂ ਨੇ ਜ਼ਬਾਨੀ ਸਰਲ ਯਾਦ ਰੱਖੇ ਹੋਏ ਸਨ। ਲਿਖਦੇ ਇਸ ਕਰਕੇ ਨਹੀਂ ਸਨ ਕਿ ਮਤਾਂ ਜਣਾ ਖਣਾ ਵਿਦ੍ਯਾ ਸਿੱਖ ਲਵੇਅਰ ਓਹਨਾਂ ਦੀ ਕਦਰ ਘਟ ਜਾਵੇ।ਦੇਵਨਾਗਰੀ ਅੱਖਰਾਂ ਵਿਚ ਲੇਖਾਂ ਦੇ ਨਾਂ ਮਿਲਣ ਦਾ ਇਕ ਹੋਰ ਕਾਰਨ ਵੀ ਹੋ ਸਕਦਾ ਹੈ, ਓਹ ਇਹ ਕਿ ਅੱਖਰ ਦੇਵ ਰਚਤ ਜਾਂ ਰੱਬ ਦੇ ਬਣਾਏ ਹੋਏ ਮੰਨੇ ਜਾਂਦੇ ਸਨ। ਏਸ ਕਰਕੇ ਏਹਨਾਂ ਅੱਖਰਾਂ ਵਿਚ ਪੱਥਰਾਂ ਜਾਂ ਲੋਹੇ ਦੀਆਂ ਪੱਟੀਆਂ ਤੇ ਕੁਝ ਉੱਕਰਨਾਂ ਏਹਨਾਂ ਅੱਖਰਾਂ ਦੀ ਹਾਨੀ ਸਮਝਦੇ ਸਨ, ਕਿ ਮਤਾਂ ਮਿੱਟੀ ਨਾਲ ਲੱਗ ਕੇ ਪੈਰਾਂ ਹੇਠ ਆਕੇ ਏਹਨਾਂ ਦੀ ਬੇਅਦਬੀ ਹੋ ਜਾਏ। ਅੱਜ ਕੱਲ ਤੋਂ ਕੋਈ ਦਸ ਵੀਹ ਵਰਹੇ ਪਿੱਛੇ ਵਲ ਤੱਕੋ ਤਾਂ ਸਿੱਖ ਲੋਕ ਗੁਰਮੁਖੀ ਅੱਖਰਾਂ ਦਾ ਓਹ ਆਦਰ ਕਰਦੇ ਸਨ, ਕਿ ਭੋਂ ਤੇ ਕਾਗਜ਼ ਸੁਟਣਾਂ ਪਾਪ ਜਾਣਦੇ ਸਨ। ਖਬਰੇ ਏਸੇ ਕਰਕੇ ਦੇਵਨਾਗਰੀ ਅੱਖਰਾਂ ਦੇ ਉੱਕਰੇ ਹੋਏ ਕੋਈ ਪੱਥਰ ਨਹੀਂ ਲੱਭੇ। ਅਰ ਬਾਕੀ ਰਹੀਆਂ ਪੁਸਤਕਾਂ, ਓਹ ਹਜ਼ਾਰਾਂ ਵਰਹੇ ਕਿਥੋਂ ਰੈਹ ਸਕਦੀਆਂ ਹਨ? ਕਾਗਤ ਤਾਂ ਸੀ ਹੀ ਨਹੀਂ, ਭੋਜ ਪੱਤਰ ਤੇ ਲੱਕੜੀ ਉੱਤੇ ਲੋਕ ਲਿਖਦੇ ਸਨ। ਅਰ ਏਹ ਗ੍ਰੰਥ ਅਨੇਕ ਹੀ ਮੁਸਲਮਾਨਾਂ ਦੇ ਰਾਜ ਦੇ ਸਮੇਂ ਅਗਨੀ ਦੀ ਭੇਟਾ ਹੋ ਚੁਕੇ ਸਨ। ਸੋ ਹੁਣ ਏਸ ਲੋੜ ਨੂੰ ਪੂਰਾ ਕਰਨ ਦੀ ਲੋੜ ਹੈ ਕਿ ਦੇਵ ਨਾਗਰੀ ਅੱਖਰਾਂ ਦਾ ਪੁਰਾਣਾ ਇਤਹਾਸ (ਤਵਾਰੀਖ), ਖੋਜੀਏ ਕਿ ਇਹ ਕਦੋਂ ਬਣੇ ਅਰ ਕਦ ਲਿਖਣ ਪੜ੍ਹਨ ਵਿਚ ਵਰਤੇ ਗਏ? (ਦੇਵ ਨਾਗਰੀ ਜਾਂ ਹਿੰਦੀ ਪ੍ਰਚਾਰਨੀ ਸਭਾ ਏਸ ਕੰਮ ਨੂੰ ਹੱਥ ਵਿਚ ਲਵੇ ਤਾਂ ਚੰਗਾ ਹੈ) ਬ੍ਰਹਮੀ ਅੱਖਰਾਂ ਤੋਂ ਬੰਗਾਲੀ, ਗੁਰਮੁਖੀ, ਮਰਹਟੀ, ਗੁਜਰਾਤੀ ਆਦ ਅੱਖਰ ਨਿਕਲੇ, ਅਰ ਅਰਬੀ ਦੇ ਟਬਰ ਵਿਚੋਂ ਫਾਰਸੀ ਸਿੰਧੀ ਅੱਖਰ ਨਿਕਲੇ। ਅੱਜ-ਕੱਲ ਪੰਜਾਬ ਦੇ ਵਿਚ ਗੁਰਮੁਖੀ ਅੱਖਰ ਅਰ ਫਾਰਸੀ ਅੱਖਰ ਅਰਬੀ ਤੋਂ ਨਿਕਲੇ ਹੋਏ ਵਰਤੇ ਜਾਂਦੇ ਹਨ। ਪਰ ਪੰਜਾਬ ਦੇ ਸਭ ਤੋਂ ਪੁਰਾਤਨ ਅੱਖਰ ਲੰਡੇ ਜਾਪਦੇ ਹਨ, ਜੋ ਸਾਰੇ ਦੇਸ ਵਿਚ ਵਹੀ ਖਾਤਾ ਲਿਖਣ ਵਿਚ ਵਰਤੇ ਜਾਂਦੇ ਹਨ, ਅਰ ਏਹ ਅੱਖਰ ਸਭ ਤੋਂ ਪੁਰਾਣੀ ਪੈਂਤੀ ਬ੍ਰਹਮੀ ਤੋਂ ਨਿਕਲੇ ਪਰਤੀਤ ਹੁੰਦੇ ਹਨ, ਇਹਨਾਂ ਵਿਚ ਮਾਤਰਾਂ ਹੈ ਨਹੀਂ, ਅਰ ਹਨ ਵਿੰਗੇ ਚਿੱਬੇ। ਅੱਜ ਤੀਕ ਜਿਨ੍ਹਾਂ ਪੈਂਤੀਆਂ ਦਾ ਪਤਾ ਚਲਾਯਾ ਹੈ, ਓਸ ਅਨੁਸਾਰ