( ੧੩ )
ਅਰ ਲਗਾਂ ਮਾਤਰਾਂ ਨਾਲ ਢੇਰ ਕੰਮ ਲੀਤਾ ਗਿਆ। ਪਰ ਸੰਸਕ੍ਰਿਤ ਵਿਚ ਦੋ ਸੁਰੇ ਅੱਖਰ ਕਿੰਨੇ ਹੋ ਗਏ, ਜੀਕਰ:-ਯਾ, ਗਯਾ,ਲੀ, ਰ, ਕੋਂ, ਦ, ਆਦਿ। ਸੰਸਕ੍ਰਿਤ ਦੇ ਅੱਖਰ ਵੀ ੫੨ ਸਨ। ਪੰਜਾਬੀ ਬੋਲੀ ਵਿਚ ਸੰਸਕ੍ਰਿਤ ਅੱਖਰਾਂ ਦੀਆਂ ਕਈ ਸੁਰਾਂ ਬੋਲੀਆਂ ਨਹੀਂ ਜਾਦੀਆਂ, ਅਰ ਕਈ ਅੱਖਰ ਫਾਲਤੂ ਹਨ। ਏਸ ਕਰਕੇ ਪੰਜਾਬੀ ਬੋਲੀ ਲਈ ਵਖਰੀ ਲਿਪੀ ਦੀ ਲੋੜ ਪਈ, ਅਰ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀਸੋਚਤੇਖੋਜਨਾਲਗੁਰਮੁਖੀ ਅੱਖਰਵਰਤਨਵਿਚ ਲਿਆਂਦੇ।
ਜੇ ਇਹ ਪ੍ਰਸ਼ਨ ਕੀਤਾ ਜਾਏ ਕਿ ਨਵੀਂ ਲੀਪੀ ਦੀ ਲੋੜ ਕੀ ਸੀ, ਸੰਸਕ੍ਰਿਤ ਦੀ ਲੀਪੀ ਵਿਚੋਂ ਹੀ ਅੱਖਰ ਲੈ ਕੇ ਕੰਮ ਕਰ ਲੈਂਦੇ ? ਤਾਂ ਇਸਦਾ ਉੱਤਰ ਇਹ ਹੈ ਕਿ ਜੇ ਦੇਵ ਨਾਗਰੀ ਅੱਖਰ ਬਿਨਾਂ ਰੂਪ ਵਟਾਏ ਲਿੱਤੇ ਜਾਂਦੇ ਤਾਂ ਪੜ੍ਹਨ ਵਾਲਿਆਂ ਨੂੰ ਬੜਾ ਟਪਲਾ ਲੱਗਦਾ, ਅਰ ਪੰਜਾਬੀ ਦੀਆਂ ਅਸਲ ਅਵਾਜ਼ਾਂ, ਹਿੰਦੀ ਸ਼ਬਦਾਂ ਵਿਚ ਲੈ ਹੋ ਜਾਂਦੀਆਂ। ਜੀਕਣ ਪੰਜਾਬੀ ‘ਭ ਦੀ ਅਵਾਜ਼ ਭਰਾ, ਭਾਨ ਵਿਚ ਅਜੇਹੀ ਹੈ ਜੋ ਦੇਵ ਨਾਗਰੀ ਦਾ ਮੈੰ ਨਹੀਂ ਦੱਸ ਸਕਦਾ। ਮੈਂ ਹਿੰਦੀ, ਬ੍ਰਾਈ ਕਰਕੇ ਬੋਲਿਆ ਜਾਂਦਾ ਹੈ। ਏਸੇ ਤਰਾਂ ਪੰਜਾਬੀ (ਘ' ਦੀ ਅਵਾਜ਼ਘਾ, ਘੋੜਾ ਘਿਉ ਆਦ ਵਿਚ ਦੇਵ ਨਾਗਰੀ ਪ੍ ਤੋਂ ਵਖਰੀ ਹੈ, ਹਿੰਦੀ ਵਿਚ ਗ੍ਰਾਸ ਆਖਣਗੇ।
ਪੰਜਾਬੀ ਸੰਘ ਵਿਚੋਂ ਜੋ ਅਵਾਜ਼ ਨਿਕਲਦੀ ਹੈ ਉਸਨੂੰ ਦੱਸਣ ਲਈ ਖੋਂ,ਮ,, ਆਦ ਦੀ ਸ਼ਕਲ ਕਾਫੀ ਨਹੀਂ ਸੀ । ਏਸ ਕਰਕੇ ਨਵੀਂ ਲੀਪੀ ਜਾਰੀ ਕੀਤੀ।
ਪੰਜਾਬੀ ਬੋਲੀ ਦੇ ੩੫ ਅੱਖਰ ਅਜੇਹੇ ਬਣਾਏ ਕਿ ਹਰ ਇਕ ਅੱਖਰ ਆਪਣੀ ਥਾਂ ਤੇ ਅਣਮੁੱਲ ਮੋਤੀ ਹੈ।ਇਸਦੀ ਇਕ ਅਵਾਜ਼ ਪ੍ਰਸਿੱਧ ਹੈ । ਕੋਈ ਦੋ ਅੱਖਰਾਂ ਦੀ ਇਕੋ ਜੇਹੀ ਅਵਾਜ਼ ਨਹੀਂ । ਅਰ ਪੰਜਾਬੀ ਬੋਲੀ ਦੀਆਂ ਸਾਰੀਆਂ ਅਵਾਜ਼ਾਂ ਉਸ ਵਿਚ ਹਨ। ‘ਙ ਤੇ ‘ਞ ਖਾਸ ਨੱਕ ਵਿਚ ਬੋਲਨ ਵਾਲੀ ਅਵਾਜ਼ ਦਸਦੇ ਹਨ,ਜੋ‘ਗ ਤੇ‘ਜਨੂੰ ਟਿੱਪੀ ਲਾਇਆਂ ਨਹੀਂ ਬਣ ਸਕਦੀ । ‘ਨ’ ਤੇ ‘ਣ ਦੀ ਅਵਾਜ਼ ਵਿਚ ਵੀ ਭੇਦ ਹੈ । ਨ ਦੀ ਅਵਾਜ਼ ਰਤੀ ਜ਼ੋਰ ਵਾਲੀ ਅਰ ‘ਣ ਹਲਕਾ । ਕੋਈ ਦੋ ਸੁਰਾ ਅੱਖਰ ਨਹੀਂ।‘ਤ੍ਰ ਕੇਵਲ‘ਤ'ਤੇ‘ਰਦਾ ਜੋੜ ਹੈ। ਜੀਕਣ ਪਤੇਰਦਾ ਮੇਲ ਹੈ। ਇਸ ਵਿਚ ਰਤੀ ਵੀ ਸੰਦੇਹ ਨਹੀਂ ਕਿ ਅੱਖਰ ਦੇਵ ਨਾਗਰੀ ਤੋਂ ਭੰਨ ਮਰੋੜ ਕੇ ਬਣਾਏ ਗਏ, ਅਰ ਕਿਧਰੋ ਲੰਡੇ ਵੀ ਸਹਾਈ ਹੋਏ। ਪਰ ਹੁਣ, ਪੰਜਾਬੀ ਬੋਲੀ ਆਪਣੀ ਲਿਪੀ ਸਮੇਤ ਕਿਸੇ ਹਮਸਾਈ ਭੈਣ ਤੋਂ ਹੀਣੀ ਨਹੀਂ ਹੈ, ਪਰ ਇਸਦੀ ਲਿਪੀ ਸਭਨਾਂ ਨਾਲੋਂ ਸੁੱਚੀ ਅਰ SCIENTIFIC ਸਾਇੰਟੀਫਿਕ ਅਰ ਗੁਣਾਂ ਤੋਂ ਭਰਪੂਰ ਹੈ । ਹੋਰ ਕੋਈ