( ੧੨ )
ਵੀ ਕਿਧਰੇ ਲਾਈਆਂ ਹਨ ਕਿਧਰੇ ਨਹੀਂ। [1]ਓਸ ਵੇਲੇ ਲਗਾਂ ਮਾਤ੍ਰਾਂ ਢੇਰ ਪ੍ਰਚਲਤ ਨਹੀਂ ਹੋਸਣ, ਲੋਕੀ ਲੰਡੇ ਹੀ ਵਰਤਦੇ ਹੋਸਣ ਅਰ ਪੰਡਤ ਸ਼ੈਦ ਦੇਵ ਨਾਗਰੀ ਲਿਖਦੇ ਹੋਸਣ, ਅਰ ਐਹਲਕਾਰ ਫਾਰਸੀ ਅੱਖਰ ।।
ਪੰਜਾਬੀ ਦੀ ਲਿਪੀ ਕੀ ਹੋਣੀ ਚਾਹੀਏ ?
ਏਹ ਗੱਲ ਪੈਹਲੇ ਨਿਰਨੇ ਕਰ ਆਏ ਹਾਂ ਕਿ ਜਦ ਮਨੁਖ ਦਾ ਗਿਆਨ ਵਧਿਆ ਅਰ ਉਸ ਗਿਆਨ ਨੂੰ ਦੂਜਿਆਂ ਤੱਕ ਪੁਚਾਣ ਦੀ ਲੋੜ ਪਈ ਜਾਂ ਔਣ ਵਾਲੀਆਂ ਪੀਹੜੀਆਂ ਲਈ ਆਪਣੀਆਂ ਕਾਢਾਂ ਤੇ ਖੋਜਾਂ ਸਾਂਭ ਕੇ ਰੱਖਣ ਦੀ ਜਰੂਰਤ ਹੋਈ, ਤਾਂ ਅੱਖਰ ਬਣਾਏ ! ਪੈਹਲੇ ਅੱਖਰ ਕੇਵਲ ਵਸਤਾਂ ਨੂੰ ਵੇਖ ਵੇਖ ਮੂਰਤਾਂ ਬਣਾਈਆਂ ਹੋਈਆਂ ਸਨ। ਜੀਕਣ ਹੱਥ ਬਣਾਕੇ‘ਹਾਂ ਸੁਝਾਯਾ। ਏਹ ਕਾਢ ਪੁਰਾਣੇ ਮਿਸਤ੍ਰੀਆਂ ਨੇ ਕੱਢੀ ਸੀ। ਪਰ ਤਸਵੀਰਾਂ ਦਾ ਬਨਾਣਾ ਔਖਾ ਸੀ । ਹੌਲੀ ਹੌਲੀ ਤਸਵੀਰਾਂ ਦੀ ਥਾਂ ਹੋਰ ਚਿੰਨ੍ਹ ਆਏ । ਹਰ ਅਵਾਜ਼ ਲਈ ਇਕ ਚਿੰਨ੍ਹ ਮੁਕੱਰਰ ਕੀਤਾ। ਹੁਣ ਦੇਸ ਦੇਸ ਦੇ ਲੋਕਾਂ ਦੀਆਂ ਅਵਾਜ਼ਾਂ ਬਦਲ- ਦੀਆਂ ਹਨ, ਜੀਕਣ ਈਰਾਨ ਵਾਲੇ ਥਾ, ਘਾ, ਠ, ਨਹੀਂ ਬੁਲਾ ਸਕਦੇ। ਅਰਬ ਵਾਲੇ ਪਾ, ਚਾ, ਨਹੀਂ ਬੋਲਦੇ। ਏਸ ਕਰਕੇ ਓਹਨਾਂ ਦੀਆਂ ਲਿਪੀਆਂ ਵਿਚ ਏਹਨਾਂ ਅਵਾਜ਼ਾਂ ਦੇ ਦੱਸਣ ਲਈ ਅੱਖਰ ਨਹੀਂ। ਸਭ ਤੋਂ ਚੰਗੀ ਪੈਂਤੀ (ਲੀਪੀ) ਉਹ ਹੈ ਜਿਸ ਵਿਚ ਏਹ ਗੁਣ ਹੋਣ, ਕਿ ਇਕ ਸ਼ਬਦ ਲਈ ਇਕ ਈ ਅੱਖਰ ਹੋਵੇ, ਅਰ ਇੱਕ ਅੱਖਰ ਇਕ ਹੀ ਅਵਾਜ਼ ਦੇ ਸਕੇ । ਹੁਣ ਏਹ ਗੱਲ ਕਿਸੇ ਪੱਛਮੀ ਲਿਪੀ ਵਿਚ ਨਹੀਂ। ਅੰਗ੍ਰੇਜ਼ੀ ਲਵੋ . ਦੀਆਂ ਕਿੰਨੀਆਂ ਹੀ ਸੁਰਾਂ ਹਨ, ਜੀਕਣ TAP ਟੈਪ, WAS ਵਾਜ਼, FATE ਫੇਟ 10 ਦੀਆਂ ਅਨੇਕ ਸੁਰਾਂ ਹਨ,ਜੀਕਣ NOT NOTE ਆਦਿ।ਹ ਦੀਆਂ ਸੁਰਾਂ, BUT, PUT, DUKE ਆਦ ਵੱਖੋ ਵੱਖ ਅਵਾਜ਼ਾਂ ਇਕ ਹੀ ਅੱਖਰ ਦੀਆਂ ਹਨ। ਂ ਨੂੰ ਵੇਖ ਕੇ ਕੋਈ ਨਹੀਂ ਆਖ ਸਕਦਾ ਕਿ ਇਸਦੀ ਅਵਾਜ਼ ਕੀ ਹੈ।
ਏਸੇ ਤਰਾਂ ਫਾਰਸੀ ਵਿਚ ੭. ਂ, ਇਕ ਹੀ ਅਵਾਜ਼ ਦਸਦੇ ਹਨ। ਂ, ਂ, , , ਦੀ ਅਵਾਜ਼ ਇੱਕੋ ਹੈ।
ਹਿੰਦੁਸਤਾਨ ਵਿਚ ਆ ਕੇ ਏਸ ਦੋਸ਼ ਨੂੰ ਕੁਝ ਕੁਝ ਦੂਰ ਕੀਤਾ ਗਿਆ,
- ↑ ਇਕ ਰਵਾਯਤ ਇਹ ਹੈ ਕਿ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਂਬਦ ਕੰਠ ਕੀਤੇ ਅਰ ਕਈਆਂ ਨੇ ਟਾਕਰਿਆਂ ਵਿਚ ਵਹੀਆਂ ਤੇ ਲਿਖੇ, ਕਈਆਂ ਨੇ ਫਾਰਸੀ ਅੱਖਰਾਂ ਵਿਚ ਲਿਖੇ ਹੋਏ ਸੇ, ਕਈਆਂ ਦੇਵ ਨਾਗਰੀ ਵਿਚ। ਇਨ੍ਹਾਂਲਿਪੀਆਂ ਨੂੰ ਪੰਜਾਬੀ ਲਈ ਪੂਰੇ ਨਿਬਾਹ ਵਾਲਾ ਨਾ ਜਾਣਕੇ ਗੁਰੂ ਜੀ ਨੇ ਆਪਨੀ ਲਿਪੀ ਸੰਕੇਤ ਕੀਤੀ