ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੦

ਦੁਆਬੇ ਰਚਨਾ ਦੇ ਨਗਰ।

ਦਿਨੋਂ ਦਿਨ ਬਸੋਂ ਵਿਚ ਵਧਦਾ ਜਾਂਦਾ ਹੈ। ਇਸ ਵੇਲੇ ਬਾਰਾਂ ਹਜ਼ਾਰ ਘਰ, ਅਰ ਦੋ ਹਜਾਰ ਹਟ ਅਬਾਦ ਹੈ। ਉੱਤਰ ਦੇ ਰੁਕ ਦੀ ਸਫੀਲ ਦੇ ਮੁੰਢ ਇਕ ਪਾਣੀ ਦਾ ਨਲ਼ਾ ਚੱਲਦਾ ਹੈ, ਅਤੇ ਉਥੋਂ ਅੱਧ ਕੋਹ ਦੀ ਵਿੱਥ ਪਰ ਦਰਿਆਉ ਝਨਾਉਂ ਵਗਦਾ ਹੈ। ਸਹਿਰ ਦੀ ਅੰਬਾਰਤ ਬਹੁਤੀ ਪੱਕੀ, ਅਤੇ ਥੁਹੁੜੀ ਕੱਚੀ ਹੈ, ਅਤੇ ਰਾਜ ਘਾਟ ਬੀ ਉਸੇ ਜਾਗਾ ਹੈ। ਅਤੇ ਸਹਿਰੋਂ ਇਕ ਕੋਹ ਸੇਖਲਹਿੰਦ ਦੀ ਖਾਨਗਾਹ ਹੈ, ਜੋ ਵਡਾ ਬਲੀ ਅਤੇ ਪਰਮਹੰਸ ਸੀ, ਅਤੇ ਬੰਦੇ ਦੀ ਲੜਾਈ ਵਿਚ ਸਹਿਰ ਬਟਾਲ਼ੇ ਤੋਂ ਬਾਹਰ ਸਿੱਖਾਂ ਦੇ ਹੱਥੋਂ ਸਹੀਦ ਹੋਇਆ। ਉਸ ਜਾਗਾ ਇਕ ਪਿੰਡ ਹੈ, ਕਿ ਜਿਹ ਨੂੰ ਸੇਖੁਲਹਿੰਦ ਦਾ ਕੋਟਲ਼ਾ ਆਖਦੇ ਹਨ; ਅਤੇ ਸਹਿਰੋਂ ਦੋ ਕੋਹ ਇੱਕ ਹੋਰ ਪਿੰਡ ਹੈ, ਜੋ ਉਹ ਨੂੰ ਧੌਂਕੁਲ਼ ਕਰਕੇ ਕਹਿੰਦੇ ਹਨ। ਉਹ ਦੇ ਹੇਠ ਇਕ ਢਾਹਾ ਹੈ, ਅਤੇ ਦੱਖਣ ਦੇ ਦਾਉ ਲੱਕੜੀ ਦੇ ਥੰਮਾਂ ਪੁਰ ਇਕ ਮਸੀਤ ਹੈ, ਜੋ ਸੇਖ ਰਾਉ ਦੇ ਬੈਠਣ ਦੀ ਜਾਗਾ ਹੈ, ਜਿਹ ਨੂੰ ਸੁਲਤਾਨ ਸਰਵਰ ਕਰਕੇ ਆਖਦੇ ਹਨ ਅਤੇ ਚੇਤ ਦੇ ਮਹੀਨੇ ਹਰ ਦੇਸ਼ ਦੇ ਲੋਕ ਉੱਥੇ ਪਰਸਣ ਲਈ ਜਾਂਦੇ ਹਨ; ਪਰ ਅਣਪੜ੍ਹ ਲੋਕ ਉਸ ਪਰਮਹੰਸ ਪਰ ਅਜਿਹੀ ਪਤੀਜ ਧਰਦੇ ਹਨ, ਜੋ ਕੁਫਰ ਦੇ ਨੇੜੇ ਢੁਕ ਜਾਂਦੇ ਹਨ, ਬਲਕ ਜਾਹਰਾ ਕਾਫਰ ਬਣ ਜਾਂਦੇ ਹਨ; ਕਿਉਕਿ ਜਿਹੜੇ ਕੰਮ ਪਰਮੇਸ਼ੁਰ ਦੇ ਕਰਨੇ ਦੇ ਹਨ, ਜੋ ਉਸ ਪਰਮਹੰਸ ਤੋਂ ਮੰਗਦੇ ਹਨ, ਬਲਕ ਉਹ ਨੂੰ ਕਰਤਾ ਪੁਰਖ ਸਮਝਦੇ ਹਨ।

KujhránwáJá.

ਕੁਝਰਾਂਵਾਲ਼ਾ ਸਿੱਖਾਂ ਦੇ ਰਾਜ ਵਿਚ ਨਵਾਂ ਬਸਿਆ ਹੋਇਆ ਸਹਿਰ ਹੈ ਅਤੇ ਸਰਦਾਰ ਮਹਾਸਿੰਘੁ ਨੈ ਜੋ ਮਹਾਰਾਜੇ ਰਣਜੀਤਸਿੰਘੁ ਦਾ ਪਿਤਾ ਸੀ, ਇਸ ਸਹਿਰ ਦੇ ਬਣਾਉਣ ਵਿਚ ਵਡੀ ਜਾਨਮਾਰੀ ਕੀਤੀ ਸੀ ਕਿੰਉਕਿ ਉਥੇ ਦੇ ਬਸਕੀਣ ਮਹਾਂ-