ਢੱਠੀ ਹੋਈ ਹੈ। ਅਤੇ ਸਹਿਰੋ ਉੱਤਰ ਦੇ ਰੁਕ ਇਕ ਪੱਕਾ ਕਿਲਾ ਹੈ।
Shahdara.
ਸਾਹਦਰਾ ਦਰਿਆੳੁ ਰਾਵੀ ਦੇ ਕੰਢੇ ਲਹੌਰ ਦੇ ਸਾਹਮਣੇ ਦੁਹੁੰ ਕੋਹਾਂ ਦੀ ਬਿੱਥ ਉਪੁਰ, ਬਜੂਹੇ ਗੋਤੇ ਜੱਟਾ ਦਾ ਇਕ ਮਸਹੂਰ ਅਤੇ ਪਕਾ ਸਹਿਰ ਹੈ, ਦੱਖਣ ਦੇ ਰੁਕ ਦਰਿਆੳੁ ਦੇ ਕੰਢੇ ਜਹਾਂਗੀਰ ਪਾਤਸਾਹ ਦਾ ਮਕਬਰਾ ਹੈ, ਜੋ ਸਾਰਾ ਪੱਥਰ ਦਾ, ਪਾਤਸਾਹਾਂ ਦੇ ਰਹਿਣ ਲਾਇਕ, ਵਡਾ ਖੁਲਾ ਅਤੇ ਉੱਚਾ, ਸਾਹਜਹਾਂ ਪਾਤਸਾਹ ਦਾ ਬਣਾਇਆ ਹੋਇਆ ਹੈ, ਅਤੇ ੳੁਸ ਵਰਗੀ ਅੰਬਾਰਤ ਸਾਰੇ ਹਿੰਦੋਸਤਾਨ ਵਿਚ ਕਿਧਰੇ ਵਿਰਲੀ ਹੋੳੂ। ੳੁਹ ਦੇ ਦੁਅਾਲੇ ੲਿਕ ਪੱਕਾ ਅਤੇ ਅਨੂਪ ਅਰ ਖੁਲਾ ਬਾਗ ਹੈ, ਜੋ ੳੁਹ ਦੀ ਅੰਬਾਰਤ ਸਰਬੱਤ ਪੱਥਰ ਦੀ, ਅਤੇ ਹੌਦ ਅਰ ਮੁਨਾਰੇ ਅੱਤ ਅਨੂਪ ਬਣੇ ਹੋੲੇ ਹਨ; ਲੋਕ ੳੁਸ ਨੂੰ ਦੇਖਕੇ ਦੰਗ ਹੋ ਜਾਂਦੇ ਹਨ। ਪਾਤਸਾਹ ਦੇ ਮਕਬਰੇ ਨੂੰ ਕੲੀ ਭਾਂਤ ਦੇ ਪੱਥਰ ਜੜੇ ਹੋੲੇ ਹਨ, ਜਿਹਾਕੁ ਹਕੀਕ, ਸੁਲੇਮਾਨੀ, ਲਾਜਵਰਦ, ਅਤੇ ਹੋਰ ਕੲੀ ਪਰਕਾਰ ਦੇ ਭਾਰੀ ਮੁੱਲੇ ਪੱਥਰ ਲਗੇ ਹੋੲੇ ਹਨ, ਅਤੇ ਭੱਤਾਂ ਅਰ ਕੰਧਾਂ ਸੰਗ ਮਰਮਰ ਅਰ ਲਾਲ ਅਰ ਅਬਰੀ ਪੱਥਰ ਦੀਅਾਂ ਬਣੀਅਾਂ ਹੋੲੀਅਾਂ ਹਨ। ਤਿਸ ਪਿੱਛੇ, ਬਹੁਤ ਚਿਰ ਬੀਤਣੇ ਅਤੇੇ ਮਾਲਕਾਂ ਦੇ ਸਿਰ ਪੁਰ ਨਾ ਹੋਣ ਕਰਕੇ, ਕੲੀਅਾਂ ਜਾਗਾਂ ਤੇ ਢੈਹਿ ਗਿਅਾ ਹੋੲਿਅਾ ਤਾ ਸੀ, ਪਰ ਮਹਾਰਾਜੇ ਰਣਜੀਤਸਿੰਘੁ ਨੈ ਮੂਲ ਹੀ ਰਹਿੰਦਾ ਖੂੰਧਾ ਬੀ ਖਰਾਬ ਕਰ ਦਿੱਤਾ, ਜੋ ਬਾਗ ਦੀ ਅੰਬਾਰਤ ਦੇ ਪੱਥਰ ਪਟਵਾਕੇ, ਅਮਰਿਤਸਰ ਲਿਅਾਕੇ, ਰਾਮ ਬਾਗ ਬਣਵਾੲਿਅਾ; ਅਤੇ ਸੰਗ ਮਰਮਰ, ਜੋ ਮਕਬਰੇ ਦੀ ਛੱਤ ਅਰ ਦਰਵੱਜਿਅਾਂ ਪੁਰ ਲਗੇ ਹੋੲੇ ਸਨ, ਸਣੇ ਫਰਸ ਪਟਾਕੇ, ਲਹੌਰ ਨੂੰ ਭਿਜਵਾ ਦਿੱਤੇ। ਅਤੇ ਚੜ੍ਹਦੇ