ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮

ਚੌਥਾ ਦੁਆਬਾ ਚਨਹਿਤ।

ਹਰ ਜਾਗਾ ਕਸਮੀਰ ਵਾਂਝ ਕੂਹਲਾਂ ਚਲ ਰਹੀਆਂ ਹਨ ਅਤੇ ਇਕ ਕੂਹਲ ਸਹਿਰ ਦੇ ਵਿਚ ਦਿਓਂ ਚੱਲਦੀ ਹੈ; ਪਰ ਜਾਂ ਉਹ ਬਰਸਾਤ ਦੀ ਰੁੱਤੇ ਚੜ੍ਹਦੀ ਹੈ, ਤਾਂ ਸਹਿਰ ਦੇ ਲੋਕ ਉਰਾਰ ਪਾਰ ਨਹੀਂ ਲੰਘ ਸਕਦੇ। ਇਸ ਜਿਲੇ ਹਰ ਪਰਕਾਰ ਦੀ ਖੇਤੀ ਹਾੜ੍ਹੀ ਸਾਉਣੀ ਚੰਗੀ ਹੁੰਦੀ ਹੈ, ਅਤੇ ਹਲ਼ਧੀ, ਸੁੰਢ, ਅਤੇ ਹੋਰ ਕਰਿਆਨਾ ਬਹੁਤ ਬੀਜੀਦਾ ਹੈ। ਅਤੇ ਇਸੇ ਜਗਾ ਘਾਟ ਹੈ; ਜਿਹ ਨੂੰ ਕਠੂਹੇ ਦਾ ਪੱਤਣ ਆਖਦੇ ਹਨ। ਅਤੇ ਬਸੰਤਪੁਰ ਦੇ ਬੰਨੇ ਤੀਕੁਰ, ਜਿਥੋਂ ਦਰਿਆਉ ਵੀ ਪਹਾੜੋਂ ਨਿਕਲ਼ਿਆ ਹੈ। ਸਾਰਾ ਦਰਿਆਉ ਕਈ ਟੁਕੜੇ ਹੋਕੇ ਚੱਲਦਾ ਹੈ ਅਤੇ ਉਸ ਜਾਗਾ ਦੇ ਕੋਹ ਦੇ ਫੈਲਾਉ ਵਿਚ ਵਗਦਾ ਹੈ। ਅਤੇ ਨਰੇਟ ਅਰ ਲਖਣਪੁਰ, ਜੋ ਛੋਟੇ ਛੋਟੇ ਨਗਰ ਹਨ, ਓਹ ਬੀ ਇਸੇ ਕਠੂਹੇ ਨਾਲ਼ ਲਗਦੇ ਹਨ। ਅਤੇ ਹਠੂਰ ਨਾਮੇ ਗਰਾਉਂ ਦੇ ਮੁੱਢ ਇਕ ਪੱਕੀ ਚੂਨੇ ਗੱਚ ਪੱਥਰਾਂ ਦੀ ਬਣੀ ਹੋਈ ਦਸ ਗਜ ਚੌੜੀ ਬਾਉੜੀ ਹੈ, ਜਿਸ ਵਿਚੋਂ ਸਦਾ ਪਾਣੀ ਚਲਦਾ ਰਹਿੰਦਾ ਹੈ। ਅਤੇ ਕਹਿੰਦੇ ਹਨ, ਜੋ ਇਹ ਬਾਉੜੀ ਜਗਤਸਿੰਘੁ ਨੂਰਪੁਰੀਏ ਦੀ ਲਵਾਈ ਹੋਈ ਹੈ।

THE FOURTH, OR CHANAHIT DOAB.

ਚੌਥਾ ਦੁਆਬਾ ਚਨਹਿਤ। ਇਹ ਦੁਆਬਾ ਝਨਾਉ ਅਰ ਦਰਿਆਉ ਜਿਹਲਮ ਦੇ ਗਭੇ ਹੈ, ਅਤੇ ਜਿਹਲਮ ਨੂੰ ਦਰਿਆਉ ਬਹਿਤ ਬੀ ਆਖਦੇ ਹਨ। ਇਸ ਦੁਆਬੇ ਦਾ ਲੰਬਾਉ, ਅਖਨੂਰ ਅਤੇ ਮੀਰਪੁਰ ਦੇ ਪਹਾੜ ਤੇ ਲੈਕੇ, ਸੋਰਕੋਟ ਦੇ ਬੰਨੇ ਤੀਕੁਰ, ਅਟਕਲ ਮੂਜਬ ਡੇਢ ਸੌ ਕੋਹ ਹੈ, ਅਤੇ ਚੁੜਾਉ ਦਾ ਕੁਛ ਠਿਕਾਣਾ ਨਹੀਂ; ਕਿਉਕਿ ਅਖਨੂਰ ਤੇ ਮੀਰਪੁਰ ਤੀਕਰ ਚਾਲ਼ੀ ਕੋਹ, ਅਤੇ ਕਾਦਰਾਬਾਦ ਦੇ ਸਾਹਮਣਿਓਂ ਪੰਜੀ ਕੋਹ, ਅਤੇ ਸੋਰਕੋਟ ਦੇ ਗਿਰਦੇ ਤਿੰਨ ਚਾਰ ਕੋਹ ਹੈ। ਇਸ ਦੁਆਬੇ ਦੇ ਇੱਕੀ ਪਰਗਣੇ ਹਨ, ਸੋ ਸਭੋ ਲਹੌਰ ਦੇ