ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਸਿੰਧ ਸਾਗਰ ਦੇ ਨਗਰ।

੧੩੯

ਪਹਾੜ ਵਿਖੇ ਹੈ। ਉਹ ਦੇਸ ਘੋੜਿਆਂ ਬਾਬਤ ਬਹੁਤ ਮਸਹੂਰ ਹੈ; ਪਰ ਸੋਨ ਦੇ ਘੋੜੇ ਸੁਣਹੱਪ ਅਤੇ ਚਲਾਕੀ ਵਿਚ ਸਭ ਤੇ ਵਧੀਕ ਹਨ; ਅਤੇ ਖੱਚਰ ਬੀ ਬਹੁਤ ਹੀ ਤੇਜ ਹੁੰਦੀ ਹੈ। ਪਿੰਡਘੇਬ ਇਕ ਕਸਬਾ ਹੈ, ਜਿਥੇ ਹਜਾਰ ਘਰ, ਅਤੇ ਸੱਤਰ ਹੱਟਾਂ ਬਸਦੀਆਂ ਹਨ। ਸੇਨ ਦੇ ਸਹਿਰ ਥੀਂ ਢਾਈ ਕੋਹ ਪੱਛਮ ਦੇ ਰੁਕ ਇਕ ਸੁੱਕਾ ਹੋਇਆ ਨਲ਼ਾ ਹੈ, ਜੋ ਬਰਸਾਤ ਨੂੰ ਉਸ ਥੀਂ ਲੰਘਣਾ ਔਖਾ ਹੈ; ਉਹ ਦੇ ਕੰਢੇ ਕੱਚਾ ਚੌਬੁਰਜਾ ਕਿਲਾ ਹੈ, ਅਤੇ ਕਿਲੇ ਤੇ ਅੰਦਰ ਇਕ ਖੂਹ ਹੈ

Maujgarh.

ਮਨਕੇਰਿਓਂ ਦੇ ਕੋਹ ਥਲਾਂ ਵਿਚ ਮੌਜਗੜ੍ਹ ਨਾਮੇ ਵਡਾ ਭਾਰੀ ਕਿਲਾ ਹੈ, ਜੋ ਪਾਣੀ ਦੇ ਤੋੜੇ ਦੇ ਕਾਰਨ ਕੋਈ ਉਸ ਪੁਰ ਹੱਥ ਨਹੀਂ ਪਾ ਸਕਦਾ। ਕਿਲੇ ਦੀ ਅੰਬਾਰਤ ਅੰਦਰੋਂ ਪੱਕੀ, ਅਤੇ ਬਾਹਰੋਂ ਕੱਚੀ ਹੈ, ਅਤੇ ਦੁਹਾਂ ਵਿਚ ਦੇ ਖੂਹ ਅਤੇ ਬਾਰਾਂ ਬੁਰਜ ਹਨ।

Rangpur Kherá.

ਦਰਿਆਉ ਬਹਿਤ ਦੇ ਕੰਢੇ ਰੰਗੇਪੁਰਖੇੜਾ ਨਾਮੇ ਇਕ ਸਹਿਰ ਸੀ, ਪਰ ਹੁਣ ਬਹੁਤ ਅਬਾਦ ਨਹੀਂ; ਨਿਰੇ ਦੋ ਸੈ ਘਰ, ਅਰ ਪੰਜਾਹ ਹੱਟਾਂ ਬਸਦੀਆਂ ਹੋਣਗੀਆਂ। ਇਸ ਤੇ ਅੱਗੇ ੧੧੯੮ ਸਨ ਹਿਜਰੀ ਵਿਚ, ਜਾਂ ਸਿੱਖਾਂ ਨੈ ਮੁਲਤਾਨ ਮਾਰਿਆ ਸਾ, ਅਤੇ ਦਿਵਾਨਸਿੰਘੁ ਉਥੋਂ ਦਾ ਹਾਕਮ ਸੀ, ਤਾਂ ਓਨ ਇਸ ਰੰਗਪੁਰਖੇੜਿਆਂ ਵਿਚ ਸਹਿਰੋਂ ਬਾਹਰ ਮਸੀਤਾਂ ਅਤੇ ਜਿਮੀਦਾਰਾਂ ਦੀਆਂ ਹਵੇਲੀਆਂ ਢਾਹਕੇ ਕਿਲਾ ਬਣਵਾਇਆ ਸੀ; ਫੇਰ ਜਾਂ ਤਮੂਰਸਾਹ ਨੈ ਸਿੱਖਾਂ ਕੋਲ਼ੋਂ ਮੁਲਤਾਨ ਲੈ ਲਿਆ, ਤਾਂ ਇਹ ਕਿਲਾ ਬੀ ਇਨ੍ਹਾਂ ਪਾਸੋਂ ਜਾਂਦਾ ਲਗਾ, ਅਤੇ ਮੁਜੱਫਰਖਾਂ ਦੇ ਕਾਬੂ ਆ ਗਿਆ; ਅਤੇ ਉਸ ਕੋਲ਼ੋਂ ਫੇਰ ਮੁਲਤਾਨ ਸਿੱਖਾਂ ਦੇ ਹੱਥ ਚੜ੍ਹ ਗਿਆ। ਅਤੇ ਰੰਗਪੁਰ-