ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੦

ਦੁਆਬੇ ਸਿੰਧ ਸਾਗਰ ਦੇ ਨਗਰ।

ਖੇੜਿਆਂ ਤੇ ਬਾਹਰ ਬੀਬੀ ਹੀਰ ਅਰ ਮੀਏਂ ਰਾਂਝੇ ਦਾ ਮਕਾਨ ਹੈ, ਜੋ ਆਪਸ ਵਿਚ ਆਸਕ ਮਸੂਕ ਸਨ; ਅਤੇ ਉਨ੍ਹਾਂ ਦਾ ਝੇੜਾ ਪੰਜਾਬ ਦੇ ਲੋਕਾਂ ਵਿਚ ਅੱਤ ਮਸਹੂਰ ਹੈ। ਅਤੇ ਇਹ ਸਹਿਰ ਹੀਰ ਦੇ ਸਾਹੁਰਿਆਂ ਦਾ, ਅਤੇ ਝੰਗਸਿਆਲ ਉਹ ਦੇ ਮਾਪਿਆਂ ਦਾ ਸਾ; ਅਤੇ ਰਾਂਝਾ ਸਹਿਰ ਹਜਾਰੇ ਦਾ ਵਸਕੀਣ ਸੀ।

Garh Mahárájá.

ਗੜ੍ਹ ਮਹਾਰਾਜਾ ਰੰਗਪੁਰੋਂ ਬਾਈ ਕੋਹ ਉੱਪਰਲੇ ਪਾਸੇ ਇਕ ਮਸਹੂਰ ਕਸਬਾ ਹੈ, ਜਿਸ ਵਿਚ ਚਾਰ ਸੈ ਘਰ, ਅਤੇ ਪੰਜਾਹ ਹੱਟਾਂ ਹਨ, ਅਤੇ ਸਹਿਰਪਨਾਹ ਕੱਚੀ, ਦਰਿਆਉ ਬਹਿਤ ਉਤਰ ਦੇ ਰੁਕ ਦੋ ਕੋਹ, ਅਤੇ ਉਤੀ ਜਾਗਾ ਰਾਜ ਘਾਟ ਹੈ।

Khusháb.

ਖੁਸਾਬ ਇਕ ਮਸਹੂਰ ਸਹਿਰ ਹੈ, ਜਿੱਥੇ ਦੇ ਹਜਾਰ ਘਰ, ਅਰ ਦੋ ਸੈ ਹੱਟ ਹੋਊ; ਅਤੇ ਉਸ ਥੀਂ ਦੱਖਣ ਦੇ ਪਾਸੇ ਇਕ ਪੱਕਾ ਕਿਲਾ ਹੈ, ਕਿ ਜਿਹ ਦੇ ਗਿਰਦੇ ਖਾਈ ਕੱਚੀ ਹੈ; ਅਤੇ ਇਹ ਕਿਲਾ ਜਾਫਰ ਬਲੋਚ ਦਾ ਬਣਾਇਆ ਹੋਇਆ ਸਾ।

Mitthá Tuháná.

ਮਿੱਠਾ ਟੁਹਾਣਾ ਖੁਸਾਬ ਤੇ ਚਾਰ ਕੋਹ ਉਜਾੜ ਦੇ ਰਸਤੇ ਥਲ਼ਾਂ ਵਿਚ ਹੈ; ਉਥੇ ਦੀ ਜਿਮੀਦਾਰੀ ਬਲੋਚ ਲੋਕਾਂ ਦੀ ਹੈ, ਜੋ ਉੱਠ ਬਹੁਤ ਰਖਦੇ, ਅਤੇ ਜੰਗੀ ਅਰ ਸੂਰਮੇ ਲੋਕ ਹਨ। ਉੱਥੇ ਦੀ ਬਸੋਂ ਦੋ ਹਜਾਰ ਘਰ, ਅਰ ਪੰਜੀ ਹੱਟਾਂ, ਅਤੇ ਇਕ ਕੱਚਾ ਚੌਬੁਰਜਾ ਕਿਲਾ ਹੈ; ਅਤੇ ਫਸਲ ਮੀਂਹ ਨਾਲ਼ ਹੁੰਦੀ ਹੈ। ਇਸ ਦੁਆਬੇ ਵਿਚ ਲੂਣ ਦੀਆਂ ਖਾਣਾਂ ਹਨ, ਅਤੇ ਉਸ ਲੂਣ ਨੂੰ ਲਹੌਰੀ ਲੂਣ ਆਖਦੇ ਹਨ, ਅਤੇ ਲੂਣ ਦੀ ਖਾਣ ਤਾਈਂ ਖਾਵਾ ਕਰਕੇ ਬੀ ਕਹਿੰਦੇ ਹਨ। ਲੂਣ ਦੇ ਪਹਾੜ ਲਾਲ ਰੰਗ ਦੇ ਹੁੰਦੇ