ਪੰਨਾ:A geographical description of the Panjab.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਸਿੰਧ ਸਾਗਰ ਦੇ ਨਗਰ।

१४३

ਪਰ ਹੱਥ ਨਹੀਂ ਪਾ ਸਕਦਾ। ਜਾਂ ਹਮਾਉਂ ਪਾਤਸ਼ਾਹ ਨੈ ਰੋਡ ਹਿੰਦੂਸਥਾਨ ਲੀਤਾ, ਅਤੇ ਉਹ ਦੇ ਪੁੱਤ ਅਕਬਰ ਪਾਤਸਾਹ ਨੈ ਹਿੰਦ ਦੇਸ ਉੱਤੇ ਅੱਛੀ ਤਰਾਂ ਕਾਬੂ ਪਾ ਲਿਆ, ਤਾਂ ਓਨ ਇਸ ਕਿਲੇ ਨੂੰ ਚੰਦਰਾ ਗਿਣਕੇ ਮਨੋ ਉਤਾਰ ਦਿੱਤਾ, ਅਤੇ ਕਦੇ ਟੁੱਟੇ ਭੰਨੇ ਦੀ ਮੁਰੰਮਤ ਨਾ ਕੀਤੀ। ਹੁਣ ਬਹੁਤ ਚਿਰ ਬਤੀਤ ਹੋਣ ਕਰਕੇ ਕਿਲੇ ਦੀਆਂ ਕੰਧਾਂ ਬਹੁਤ ਜਾਗਾ ਤੇ ਢੈਹਿ ਗਈਆਂ ਹਨ, ਅਤੇ ਜੰਗਲ਼ੀ ਮਿਰਗਾਂ ਦੇ ਰਹਿਣ ਦੀ ਜਾਗਾ ਹੋ ਗਿਆ ਹੈ; ਪਰ ਉੱਤਰ ਦੇ ਖੂੰਜੇ ਦੀ ਵਲ ਛੇਕੁ ਸੌ ਘਰ, ਅਤੇ ਡੇਢਕੁ ਸੌ ਹੱਟਾਂ ਅਬਾਦ ਹਨ, ਅਤੇ ਹੋਰ ਸਾਰਾ ਕਿਲਾ ਉੱਜੜ ਪਿਆ ਹੈ। ਅਤੇ ਪਾਤਸਾਹੀ ਮਹਿਲ ਹੁਣ ਸਭ ਉੱਜੜ ਪਏ ਹਨ, ਨਿਰੀ ਇਕ ਵਡੀ ਮਸੀਤ ਲੰਗਰਖਾਨੇ ਅਰ ਕਾਬੁਲੀ ਦਰਵੱਜੇ ਦੀ ਵਲ ਖੜੀ ਸੀ। ਇਸ ਪਾਸੇ ਤੇ ਕਿਲੇ ਦੀ ਸਫੀਲ ਵਡੀ ਮਜਬੂਤ ਅਤੇ ਉੱਚੀ ਹੈ ਅਤੇ ਇਸ ਪਾਸੇ ਛੁੱਟ ਕਿਲੇ ਦੇ ਹੋਰ ਸਭਨੀਂ ਪਾਸੀਂ ਪਹਾੜ ਹੈ। ਅਤੇ ਇਸ ਪਾਸੇ ਦੀ ਬਾਹੀ ਦੇ ਹੇਠ ਖਾਣ ਨਾਮੇ ਇਕ ਨਲ਼ਾ ਵਗਦਾ ਹੈ, ਅਤੇ ਉਥੇ ਇਕ ਖੁਲਾ ਮਦਾਨ ਹੈ, ਅਤੇ ਇਹ ਨਲ਼ਾ ਵਡਾ ਚੌੜਾ ਹੈ, ਪਰ ਸਾਰਾ ਸਾਲ ਸੁੱਕਾ ਰਹਿੰਦਾ ਹੈ; ਨਿਰਾ ਕਿਲੇ ਦੀ ਅਰੰਗ ਦੇ ਰੁਕ ਥੁਹੁੜਾ ਜਿਹਾ ਪਾਣੀ ਚਲਦਾ ਹੈ; ਪਰ ਬਰਸਾਤ ਦੀ ਰੁੱਤੇ ਵਡੇ ਜੋਰ ਵਿਚ ਵਗਦਾ ਹੈ। ਅਤੇ ਦਰਵੱਜੇ ਤੇ ਬਾਹਰ ਖਾਣ ਨਾਮੇ ਇਕ ਮਸਹੂਰ ਚੁਸਮਾ ਹੈ, ਜੋ ਸਦਾ ਵਗਦਾ ਰਹਿੰਦਾ ਸੀ। ਹੁਣ ਸਿੱਖਾਂ ਦੇ ਰਾਜ ਵਿਚ ਅਕਾਲੀਆਂ, ਅਰਥਾਤ ਨਾਨਕ ਪੰਥੀ ਫਕੀਰਾਂ ਨੈ ਇਸ ਚੁਸਮੇ ਉਪੁਰ ਅੰਬਾਰਤਾਂ ਅਰ ਬੈਠਕਾਂ ਬਣਾ ਲਈਆਂ ਹਨ; ਕਹਿੰਦੇ ਹਨ, ਜੋ ਇਸ ਚੁਸਮੇ ਦੇ ਕੰਢੇ ਬਾਵਾ ਨਾਨਕ ਕਈਕੁ ਦਿਨ ਬੈਠ ਚੁੱਕਾ ਹੈ। ਇਸ ਕਰਕੇ ਸਿੱਖ ਲੋਕ ਉਸ ਨੂੰ ਤੀਰਥ ਦੀ ਜਾਗਾ ਸਮਝਦੇ ਹਨ। ਅਤੇ ਆਮ ਲੋਕ ਕਹਾਣੀਆਂ ਵਿਚ ਇਸ ਪਰਕਾਰ ਚਰਚਾ