ਉਨਾਂ ਵਿਚੋਂ ਕਈ ਢਠੇ ਹੋਏ ਹਨ । ਅਤੇ ਪੱਕਾ ਕਿਲਾ, ਜੋ ਹਾਕਮ ਦੇ ਰਹਿਣ ਦੀ ਜਾਗਾ ਹੈ, ਬਹੁਤ ਮਜਬੂਤ ਅਤੇ ਸਹਿਰ ਦੇ ਵਿੱਚ ਹੈ; ਅਤੇ ਬਾਜਾਰ ਦੀਆਂ ਹੱਟਾਂ ਢਾਈਕੁ ਹਜਾਰ ਹੋਣਗੀਆਂ। ਅਤੇ ਬਰੀਕ ਕਪੜੇ ਅਰ ਹੋਰ ਬਸਤਾਂ ਦੀ ਬਹੁਤ ਬਿੱਕਰੀ ਹੁੰਦੀ ਹੈ। ਅਰੇ ਸਹਿਰ ਦੇ ਗਿਰਦੇ ਨੇੜੇ ਨੇੜੇ ਕਰਸਾਣਾ ਦੇ ਪਿੰਡ ਹਨ, ਜੋ ਆਬਾਦੀ ਵਿਚ ਸਹਿਰ ਜਿਹੇ ਹਨ, ਅਤੇ ਉਹਨਾਂ ਪਿੰਡਾਂ ਨੂੰ ਬਸਤੀਆਂ ਕਰਕੇ ਆਖਦੇ ਹਨ, ਅਰ ਤਿਨਾਂ ਬਸਤੀਆਂ ਦੇ ਵਸਕੀਣ ਬਹੁਤੇ ਬਰੱਕੀ ਪਠਾਣ ਹਨ। ਇਸ ਸਹਿਰ ਦੇ ਗਿਰਦੇ ਵਿਖੇ ਅੰਬਾਂ ਦੇ ਬਹੁਤ ਬਾਗ ਹਨ, ਅਰ ਉਥੇ ਦੇ ਅੰਬ ਬਹੁਤ ਮਿਠੇ ਅਰ ਮਜੇਦਾਰ ਹੁੰਦੇ ਹਨ; ਇਸ ਪਰਗਣੇ ਵਿਖੇ ਹਰਟ ਬਹੁਤ ਹੀ ਚਲਦੇ ਹਨ; ਕਿਉਕਿ ਬਿਆਹ ਨਦੀ ਉਥੋਂ ਬੀਹ ਕੋਹ, ਅਰ ਸਤਲੁਜ ਬੀ ਕੋਹ ਹੈ।।
Alaulpur.
ਅਲਾਉਲਪੁਰ ਪਠਾਣਾਂ ਦਾ ਸਹਿਰ ਹੈ; ਉਹ ਅਲਾੳੁਲਖਾਂ ਦੇ ਬਾਪ ਦਲਾਉਰਖਾਂ ਦਾ ਬਣਾਇਆ ਹੋਇਆ ਹੈ; ਅਤੇ ਦਲਾਉਰਖਾਂ ਨੈ ਇਸ ਸਹਿਰ ਦਾ ਨਾਉਂ ਆਪਣੇ ਪੁੱਤ ਦੇ ਨਾਉਂ ਪੁਰ ਰੱਖਿਆ ਸਾ। ਅਤੇ ਸਹਿਰ ਤੇ ਅੰਦਰਵਾਰ ਇਕ ਪੱਕਾ ਕਿਲਾ ਹੈ, ਅਤੇ ਉਸ ਵਿਚ ਵਡੀਆਂ ਸੁਹੁਣੀਆਂ ਅੰਬਾਰਤਾਂ ਪਠਾਣਾਂ ਦੀਆਂ ਬਣਾਈਆਂ ਹੋਈਆਂ ਹਨ, ਅਤੇ ਇਸ ਸਹਿਰ ਵਿਚ ਪਠਾਣਾਂ ਦੀ ਹਕੂਮਤ ਸੀ, ਅਤੇ ਓਹ ਫੌਜਾਂਵਾਲੇ ਸਨ। ਪਰ ਜਾਂ ਰਜਬਲੀਖਾਂ ਦੀ ਸਰਦਾਰੀ ਦੀ ਬਾਰੀ ਪਹੁੰਚੀ, ਤਾਂ ਮਹਾਰਾਜੇ ਰਣਜੀਤਸਿੰਘੁ ਨੈ ਉਹ ਸਹਿਰ ਉਸ ਕੋਲੋਂ ਜੋਰ ਨਾਲ ਖੁਹੁ ਲਿਆ, ਅਰ ਉਹ ਬਿਚਾਰਾ ਲਹੌਰ ਵਿਖੇ ਮਹਾਰਾਜ ਦੇ ਲਸਕਰ ਵਿਚ ਵਡੀ ਖੁਆਰੀ ਨਾਲ ਮਰ ਗਿਆ।