ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਬਿਸਤ ਜਲੰਧਰ ਦੇ ਨਗਰ।

Siámchurásí.

ਸਿਆਮਚੁਰਾਸੀ ਇੱਕ ਕਦੀਮੀ ਕਸਬਾ ਹੈ, ਉਸ ਵਿੱਚ ਮੁਸਲਮਾਨ ਰਾਜਪੂਤਾਂ ਦੀ ਮਾਲਕੀ ਹੈ। ਉਹ ਦੀਆਂ ਬਾਜੀਆਂ ਅੰਬਾਰਤਾਂ ਕਚੀਆਂ, ਅਰ ਥੁਹੁੜੀਆਂ ਜਿਹੀਆਂ ਪੱਕੀਆਂ ਹਨ; ਅਤੇ ਬਜਾਰ ਦੀਆਂ ਅੱਸੀਕੁ ਹੱਟਾਂ ਹੋਣਗੀਆਂ। ਮੁਹੰਮਦਸਾਹ ਪਾਤਸਾਹ ਦੇ ਵਾਰੇ ਵਿਖੇ, ਇਸ ਕਸਬੇ ਵਿਚ ਅਬਦੁਲਨਬੀ ਨਾਮੇ ਇਕ ਵਡਾ ਈਸੁਰਪੂਜਕ ਪੁਰਸ ਹੋ ਚੁੱਕਾ ਹੈ; ਉਹ ਦੀ ਵਡਿਆਈ ਲੋਕਾਂ ਵਿਚ ਮਸਹੂਰ ਹੈ। ਅਤੇ ਉਹ ਮੁੰਢੋਂ ਹਿੰਦੂ ਥਾ; ਪਰ ਮੁਸਲਮਾਨ ਹੋਕੇ ਕਿਸੇ ਪੂਰੇ ਗੁਰੂ ਨੂੰ ਜਾ ਮਿਲਿਆ, ਅਰ ਉਹ ਦੀ ਦਯਾ ਨਾਲ਼ ਫ਼ਕੀਰੀ ਦੇ ਰਾਹ ਵਿਚ ਅਜਿਹਾ ਪੂਰਾ ਹੋ ਗਿਆ, ਜੋ ਲਿਖੇ ਪੜ੍ਹੇ ਬਿਨਾਂ ਹੀ ਅਰਬੀ ਦੀਆਂ ਬੈਂਤਾ ਬਣਾਉਣ ਲਗ ਪਿਆ; ਅਤੇ ਉਨ ਕਈ ਗੱਲਾਂ ਬੇਦਾਂਤ ਦੀ ਬਾਬਤ ਬੀ ਆਖੀਆਂ ਹਨ। ਉਹ ਦੀ ਖਾਨਗਾਹ ਸ਼ਹਿਰੋ ਬਾਹਰ ਉੱਤਰ ਦੀ ਵੱਲ ਇਕ ਬਾਗ ਵਿੱਚ ਪੱਕੀ ਬਣੀ ਹੋਈ ਹੈ। ਉਸ ਦੇ ਚੜ੍ਹਦੇ ਰੁਕ ਇਕ ਚੋ ਹੈ; ਉਹ ਕਦੋ ਸੁਕ ਜਾਂਦਾ ਹੈ,ਅਰ ਕਦੇ ਚੱਲ ਪੈਂਦਾ ਹੈ, ਪਰ ਬਰਸਾਤ ਦੀ ਰੁੱਤੇ ਹੜ੍ਹਾਂ ਦੇ ਪਾਣੀ ਨਾਲ਼ ਭਰਕੇ ਵਹਿ ਤੁਰਦਾ ਹੈ।

Ṭánḍá.

ਟਾਂਡਾ ਇਕ ਸਹਿਰ ਪਠਾਣਾਂ ਦੀ ਮਾਲਕੀ ਵਿੱਚ ਹੈ, ਉਥੇ ਪੱਕੀਆਂ ਕੱਚੀਆਂ ਦੋਵੇਂ ਤਰ੍ਹਾਂ ਦੀਆਂ ਅੰਬਾਰਤਾਂ ਹਨ। ਅਗੇ ਉਸ ਸਹਿਰ ਦੀ ਹਕੂਮਤ ਬੀ ਪਠਾਣਾਂ ਹੀ ਦੇ ਹੇਠ ਸੀ, ਪਰ ਬਾਰਾਂ ਸੈ ਤੀਹ ਸਨ ਹਿਜਰੀ ਵਿਖੇ, ਜੋਧਸਿੰਘੁ ਰਾਮਗੜ੍ਹੀਏ ਨੈ ਯੂਨੁਸਖਾਂ ਪਠਾਣ ਨੂੰ, ਜੋ ਉਥੇ ਦਾ ਹਾਕਮ ਸਾ, ਪਕੜ ਲਿਆ; ਅਰ ਉਹ ਨੂੰ ਕੈਦ ਕਰਕੇ ਇਹ ਸਹਿਰ ਉਸ ਥੋਂ ਖੁਹੁ ਲਿਆ; ਅਤੇ ਉਹ ਪਠਾਣ ਕੈਦ ਵਿੱਚ ਹੀ ਮਰ ਗਿਆ। ਹੁਣ ਉਹ