ਬਿਸਤ ਜਲੰਧਰ ਦੇ ਨਗਰ।
੨੬
ਸਹਿਰ ਸਰਕਾਰ ਲਹੌਰ ਦੇ ਹੇਠ ਹੈ;ਅਤੇ ਇਸ ਸਹਿਰ ਦੇ ਇਰਦੇ ਗਿਰਦੇ ਹਰ ਪਰਕਾਰ ਦੇ ਦਰਖਤ ਬਹੁਤ ਹਨ; ਅਰ ਚੜਦੇ ਰੁਕ ਇਕ ਪਾਣੀ ਦਾ ਨਲ਼ਾ ਹੈ,ਉਸ ਵਿਚ ਹਮੇਸਾਂ ਥੁਹੁੜਾ ਥੁਹੁੜਾ ਪਾਣੀ ਚਲਦਾ ਰਹਿੰਦਾ ਹੈ। ਉਥੋਂ ਬਿਆਹ ਨਦੀ ਸੱਤ ਕੋਹ, ਅਰ ਸਤਲੁਜ ਚੋਤੀ ਕੋਹ ਹੈ। ਅਤੇ ਇਸ ਸਹਿਰ ਦੇ ਨੇੜੇ ਹੀ ਹੋਰ ਦੋ ਸਹਿਰ ਕੋਹ ਕੋਹ ਦੇ ਸੰਨ ਪੁਰ ਬਸਦੇ ਹਨ; ਇਕ ਦਾ ਨਾਓ ਯਹਿਯਾਪੁਰ, ਜੋ ਨਬਾਬ ਖਾਨਬਹਾਦੁਰ ਲਹੌਰ ਦੇ ਸੂਬੇ ਨੈ ਆਪਣੇ ਪੁੱਤ ਦੇ ਨਾਉਂ ਉਪਰ ਬਸਾਇਆ ਸੀ;ਅਤੇ ਉਹ ਦੇ ਪੁੱਤ ਦਾ ਨਾਉਂ ਯਹਿਯਾਖਾਂ ਥਾ। ਅਰ ਦੂਜੇ ਦਾ ਨਾਓਂ ਉੜਮੁੜ; ਇਨ੍ਹਾਂ ਦੁਹਾਂ ਕਸਬਿਆਂ ਦੀ ਅੰਬਾਰਤ ਬਹੁਤੀ ਪੱਕੀ ਹੈ, ਅਤੇ ਉਹ ਦੇ ਗਿਰਦੇ ਬਹੁਤ ਨਹਿਰਾਂ ਵਗਦੀਆਂ ਹਨ, ਅਰ ਇਹ ਦੇ ਪਾਹ ਜਾਜਾ ਨਾਮੇ ਇਕ ਛੋਟਾ ਜਿਹਾ ਪਿੰਡ ਹੈ।
Jájá.
ਇਸ ਪਿੰਡ ਦੇ ਬਾਹਰ ਇਕ ਗੁੰਮਜ ਹੈ, ਅਰ ਉਸ ਗੁੰਮਜ ਦੇ ਗਭੇ ਧਰਤੀ ਪੁਰ ਇਕ ਪੱਥਰ ਗਡਕੇ ਉਸ ਪੁਰ ਸਾਹ ਮਰਦਾਂ ਮੁਰਤ ਜਾਅਲੀ ਦੇ ਪੈਰ ਦੀ ਤਲੀ ਦੀ ਮੂਰਤ ਉਕਰੀ ਹੋਈ ਹੈ, ਅਤੇ ਲੋਕ ਓਹ ਦੇ ਦਰਸਣ ਨੂੰ ਜਾਂਦੇ ਹਨ।
Jattpura.
ਜੱਟਪੁਰਾ ਇਕ ਕਦੀਮੀ ਸਹਿਰ ਹੈ;ਉਥੇ ਮੁਸਲਮਾਨ ਰਜਪੂਤਾਂ ਦੀ ਬਾਰਸੀ ਹੈ। ਪਾਤਸਾਹਾਂ ਦੇ ਸਮੇ ਵਿਖੇ ਤਿੰਨ ਸੌ ਸੱਠ ਖੇੜਾ ਓਹ ਦੇ ਨਾਲ਼ ਲਗਦਾ ਸਾ,ਅਤੇ ਬਹੁਤ ਆਬਾਦ ਸੀ; ਹੁਣ ਸਭ ਉਜੜ ਪਿਆ ਹੈ; ਥੁਹੁੜੇ ਜਿਹੇ ਘਰਾਂ ਅਰ ਇਕ ਕਿਲੇ ਤੇ ਬਾਝ, ਜੋ ਇਕ ਟਿੱਬੇ ਪੁਰ ਹੈ,ਹੋਰ ਕੁਛ ਅਬਾਦੀ ਨਹੀਂ ਰਹੀ। ਬਿਆਹ ਨਦੀ ਜੋ ਹੁਣ ਉਥੋਂ
ਸੱਤਾ ਕੋਹਾਂ ਪੁਰ ਹੈ, ਕਹਿੰਦੇ ਹਨ, ਜੋ ਅਗੇ ਇਸ ਸਹਿਰ ਦੇ ਹੇਠ ਚਲਦੀ ਸੀ।