ਪੱਕੀ ਅਲੰਗ ਖਿਚਵਾ ਦਿਤੀ; ਅਤੇ ੳੁਹ ਦੀ ਕਬਰ ੳੁਸੇ ਸਹਿਰ ਦੇ ਅੰਦਰਵਾਰ ਹੈ, ਅਤੇ ਲੋਕ ੳੁਹ ਦੇ ਦਰਸਣ ਨੂੰ ਜਾਂਦੇ ਹਨ।
ਜਦ ਮਮੂਦ ਗਜਨਬੀ ਦੀ ੳੁਲਾਦ ਗੋਰ ਦੇ ਪਾਤਸਾਹਾਂ ਅਗੇ ਹੀਣੀ ਹੋ ਗੲੀ, ਅਤੇ ਗਜਨੀ ੳੁਨਾਂ ਦੇ ਹੱਥੋਂ ਜਾਂਦੀ ਲੱਗੀ, ਤਾਂ ਖੁਸਰੋਸਾਹ, ਅਰ ੳੁਹ ਦੇ ਪੁੱਤ ਖੁਸਰੋ-ਮਲਕ ਨੈ ੲਿਸ ਸਹਿਰ ਨੂੰ ਅਾਪਣਾ ਸਿੰਘਾਸਣ ਬਣਾੲਿਅਾ। ਅਤੇ ਸੁਲਤਾਨ ਮਮੂਦ ਦੀ ੳੁਲਾਦ ਨੈ ੲਿਸ ਸਹਿਰ ਵਿੱਚ ਅਠੱਤੀ ਬਰਸਾਂ ਰਾਜ ਕੀਤਾ; ਅਤੇ ਕੲੀ ਫੇਰੀਂ ੲਿਨਾਂ ਦੀ, ਅਤੇ ਸੁਲਤਾਨ ਸਹਾਬਦੀਨ ਗੋਰੀ ਦੀ ਲੜਾੲੀ ਹੋੲੀ; ੳੜੁਕ ਸਹਾਬਦੀਨ ਗੋਰੀ ਨੈ ਲਹੌਰ ਲੈ ਲਿਅਾ; ਅਤੇ ਅਾਪਣੇ ਦਾਸ ਮਲਕ ਕੁਤਬਦੀਨ ਨੂੰ, ਜੋ ਲਖਬਖਸ ਅਖਾੳੁਂਦਾ ਸੀ, ੳੁਸ ਮੁਲਕ ਵਿਚ ਛੱਡ ਗਿਅਾ; ਅਤੇ ੳੁਨ ਦਿੱਲੀ ਅਤੇ ਗਿਰਦੇ ਦਾ ਸਾਰਾ ਮੁਲਖ ਫਤੇ ਕਰਕੇ ੳੁਸ ਸਹਿਰ ਨੂੰ ਅਾਪਣਾ ਰਾਜਧਾਮੀ ਠਰਾੲਿਅਾ, ਅਤੇ ੳੁਥੇ ਹੀ ਘੋੜਿੳੁਂ ਡਿਗਕੇ ਮਰ ਗਿਅਾ; ਅਤੇ ੳੁਥੇ ਹੀ ੳੁਹ ਕਬਰ ਬੀ ਹੈ। ੳੁਸ ਦਿਨ ਤੇ ਪਿਛੇ ਫੇਰ ੳੁਸ ਸਹਿਰ ਨੈ ਰੌਣਕ ਨਾ ਫੜੀ; ਕਿੳੁਂਕਿ ਜਾਂ ਚੰਗੇਜਖਾਂ ਸੁਲਤਾਨ ਜਲਾਲਦੀਨ ਮੁਹੰਮਦਸਾਹ ਖੁਅਾਰਜਮ ਦੇ ਪੁੱਤ ਨੂੰ ਭਜਾਕੇ ਅਾਪ ਦਰਿਅਾੳੁ ਸਿੰਧ ਦੇ ਗਿਰਦੇ ਪਹੁਤਾ, ਪਿਛੇ ਤੁਰਕਾਂ ਦੀਅਾਂ ਫੌਜਾਂ ਪੰਜਾਬ ਦੇ ਮੁਲਖ ਨੂੰ ਲੁੱਟਣ ਲਗ ਪੲੀਅਾਂ; ਅਤੇ ਦੂਜਾ ੲਿਹ, ਕਿ ਜਾਂ ਹਲਾਕੂਖਾਂ ਨੈ ਖੁਰਾਸਾਨ ਮਾਰ ਲੲੀ, ਤਾਂ ਮੁਗਲਾਂ ਦੇ ਲਸਕਰ ਸਦਾ ਝੜਾੲੀ ਕਰਕੇ, ਮੁਲਤਾਨ ਅਤੇ ਲਹੌਰ ਦੇ ਅਾਸਿੳੁਂ ਪਾਸਿੳੁਂ ਲੁਟ ਪੁੱਟ ਲੈ ਜਾਂਦੇ ਸਨ, ਅਤੇ ਸੁਲਤਾਨ ਨਾਸਰਦੀਨ ਅਰ ਗਿਅਾਸਦੀਨ ਸਦਾ ਤਿਨਾਂ ਦੇ ਲਸਕਰ ਨੂੰ ਹਟਾੳੁਂਦੇ ਰਹਿੰਦੇ ਸੇ; ਅਤੇ ਤੀਜਾ ੲਿਸ ਕਰਕੇ ਪੰਜਾਬ ਅਤੇ ਲਹੌਰ ਬੈਰਾਨ ਹੋੲੇ, ਜੋ ੲਿਸ ਮੁਲਖ ਵਿਚ, ਮੁਗਲਾਂ ਅਰ ਦਿੱਲੀ ਦੀਅਾਂ ਫੌਜਾਂ ਦੀ ਕੲੀ ਬਾਰ ਲ-