੬੦
ਦੁਅਾਬੇ ਬਾਰੀ ਦੇ ਨਗਰ।
ਬਣਵਾੲੀਅਾਂ, ਪਰ ਛੜੇ ਦੋਲਤਖਾਨੇ ੳੁਪੁਰ ਅੱਠ ਲੱਖ ਰੁਪੲੀਅਾ ਖਰਚਿਅਾ।
ਅਤੇ ਅਾਲਮਗੀਰ ਪਾਤਸਾਹ ਦੇ ਵਾਰੇ, ਦਰਿਅਾੳੁ ਰਾਵੀ, ਜਾਂ ਦੋਲਤਖਾਨੇ ਦੇ ਮੁੱਢ ਪਹੁੰਚਿਅਾ, ਤਾਂ ਪਾਤਸਾਹ ਦੇ ਹੁਕਮ ਮਜੂਬ, ਦੋਲਤਖਾਨੇ ਦੇ ਪਾਹ ਦਹੁੰ ਕੋਹਾਂ ਤੀਕੁਰ ਵਡਾ ਤਕੜਾ ਬੰਨ ਮਾਰਿਅਾ। ਅਤੇ ੧੨੦੮ ਸਨ ਹਿਜਰੀ ਵਿਖੇ ਦਰਿਅਾੳੁ ੳੁਸ ਬੰਨ ਨੂੰ ਤੋੜਕੇ ਕਿਲੇ ਦੀ ਕੰਧ ਹੇਠ ਅਾਣ ਪੁੱਜਾ; ਅਤੇ ਬਾਗ ਅਰ ਅੰਬਾਰਤਾਂ, ਜੋ ਕਿਲੇ ਅਰ ਮਸੀਤ ਦੀ ਅਲੰਗ ਦੇ ਮੁੰਢ ਸਨ, ਸਭ ਖਰਾਬ ਹੋ ਗੲੀਅਾਂ; ੳੁਸ ਵੇਲੇ ਬੇੜੀ ਮਸੀਤ ਦੀ ਅਲੰਗ ਦੇ ਹੇਠ ਅਾਣਕੇ ਲਗਦੀ ਸੀੇ।
ਫੇਰ ੧੨੩੧ ਸਨ ਹਿਜਰੀ ਵਿਚ, ਦਰਿਅਾੳੁ, ੳੁਥੋਂ ਮੁੜਕੇ, ਜਹਾਂਗੀਰਸਾਹ ਦੇ ਮਕਬਰੇ ਦੇ ਬਾਗ ਦੀ ਕੰਧ ਦੇ ਮੁੰਢ ਜਾ ਵਗਿਅਾ; ਅਤੇ ਬਾਗ ਦੇ ਪੂਰਬੀ ਅਰ ਦੱਖਣੀ ਲੋਟ ਦੇ ਬੁਰਜ, ਚਹੁੜੀ ਜਿਹੀ ਪੂਰਬ ਲੋਟ ਦੀ ਕੰਧ ਸਣੇ ਢਾਹਕੇ ਫੇਰ ਮੁੜ ਪਿਅਾ। ਜਿਹਾ ਦਰਿਅਾੳੁ ਲਹੌਰ ਅਰ ਸਾਹਦਰੇ ਦੇ ਗੱਭੇ ਚੱਲਣ ਲਗ ਪਿਅਾ, ਤਿਹਾ ਹੀ ਸਹਿਰ ਦਿਨੋ ਦਿਨ ਬਸਦਾ ਜਾਣ ਲੱਗਾ; ਅਤੇ ਅੈਡਾ ਬਸਿਅਾ, ਕਹਿੰਦੇ ਹਨ ਜੋ ੳੁਹ ਦਾ ਗਿਰਦਾ ਮਿਣਤੀ ਵਿਚ ਬਾਰਾਂ ਕੋਹ ੳੁੱਤਰਿਅਾ।
ਜਾਂ ਨਾਦਰਸਾਹ ੲਿਰਾਨੀ ਸਨ ੧੧੫੧ ਹਿਜਰੀ ਵਿਚ, ਹਿੰਦੁਸਥਾਨ ਪੁਰ ਚੜ੍ਹਿ ਅਾੲਿਅਾ, ਅਤੇੇ ਲਹੌਰ ਅਾਣ ਅੱਪੁੜਿਅਾ, ਅਤੇ ੳੁਹ ਦੀ ਫੌਜ ਦੇ ਕਜਲਬਾਸ ਲੁਟ ਵਿਚ ਪੈ ਗੲੇ, ਅਤੇ ਬੇਗਮਪੁਰਾ ੳੁਸ ਦੇ ੲਿਰਦੇ ਗਿਰਦੇ ਸਣੇ ਸਭ ਲੁਟ ਲੀਤਾ, ਤਾਂ ਖਾਨਬਹਾਦਰ ਨੈ, ਜੋ ਲਹੌਰ ਦਾ ਸੂਬਾ ਸੀ, ਨਾਦਰਸਾਹ ਅੱਗੇ ਜਾਕੇ, ਅਮਾਨ ਮੰਗੀ; ੲਿਸ ਕਰਕੇ ਬਾਕੀ ਦਾ ਸਹਿਰ ਬਚ ਰਿਹਾ, ਅਤੇ ਪਾਤਸਾਹ ਦਿੱਲੀ ਨੂੰ ਕੂਚ ਕਰਿ ਅਾੲਿਅਾ।