ਦੁਅਾਬੇ ਬਾਰੀ ਦੇ ਨਗਰ।
੬੧
ਤਿਸ ਪਿਛੇ ਅਹਿਮਦਸਾਹ ਪਠਾਣ ਅਾੲਿਅਾ, ਅਤੇ ੳੋਨ ਅਾੳੁਂਦੇ ਹੀ ਕਮਰਦੀਨਖਾਂ ਦੇ ਪੁੱਤ ਨਬਾਬ ਮੁੲੀਨੁਲਮੁਲਖ, ਨੂੰ ਲਹੌਰ ਵਿਚ ਘੇਰਕੇ ਪਕੜ ਲਿਅਾ, ਅਤੇ ਬਾਹਰਲਾ ਸਹਿਰ ਅੱਧਿੳਂ ਬਹੁਤ ਲੁਟ ਗਿਅਾ, ਅਤੇ ਬੁੱਧੂ ਦੇ ਅਾਵੇ ਪੁਰ ਤੋਪ ਝੜਾਕੇ ਸਹਿਰ ਵਿਚ ਗੋਲੇ ਮਾਰਨੇ ਸੁਰੂ ਕੀਤੇ, ਤਾਂ ਸੁਲਾ ਦਾ ਦਰਵੱਜਾ ਖੁੱਲਿਅਾ, ਅਰਥਾਤ ਸੁਲਾ ਹੋ ਗੲੀ।
ੳੁਪਰੰਦ ਜਾਂ ਨਬਾਬ ਮੁੲੀਨੁਲਮੁਲਖ ਮਰ ਗਿਅਾ, ਤਾਂ ਸਿੱਖਾਂ ਨੈ ਸਿਰ ਚੁੱਕਿਅਾ, ਅਤੇ ਲਹੌਰ ਨੂੰ ਲੁੱਟ ਪੁੱਟਕੇ ਫੂਕ ਦਿੱਤਾ। ੳੁਤ ਵੇਲੇ ਲਹੌਰ ਸਣਮੁੰਢਾ ੳੁਜੜ ਹੋ ਗਿਅਾ; ਥੁੁਹੁੜੀ ਜਿਹੀ ਅੰਦਰਲੀ ਬਸੋਂ ਛੁੱਟ, ਸਹਿਰ ਦੀ ਬਾਹਰਲੀ ਬਸੋਂ ਵਿਚ ੲਿਕ ਘਰ ਬੀ ਬਸਦਾ ਨਹੀਂ ਛੱਡਿਅਾ ਸੀ; ਜਿਹਾਕੁ ੲਿਹ ਸਾਰਾ ਝੇੜਾ, ਰਾਜਿਅਾਂ ਅਤੇ ਪਾਤਸਾਹਾਂ ਦੀ ਵਿਥਿਅਾ ਵਿਖੇ, ਅਾਪੋ ਅਾਪਣੀ ਜਾਗਾ ਸਿਰ ਲਿਖਿਅਾ ਜਾੳੂ।
ਗੋਲ ਕਾਹਦੀ, ਜਾਂ ਮਹਾਰਾਜ ਰਣਜੀਤ ਸਿੰਘੁ ਨੈ ਭੰਗੀ ਸਿੱਖਾਂ ਕੋਲੋਂ ਮੁਲਖ ਖਹੁ ਲਿਅਾ, ਤਾਂ ੲਿਹ ਸਹਿਰ ਨੂੰ ਅਾਪਣੇ ਸਿੰਘਾਸਣ ਦੀ ਜਾਗਾ ਠਰਾਕੇ, ਅਤੇ ਸਹਿਰਪਨਾਹ ਦੀ ਸਫੀਲ ਦੀ ਮੁਰੰਮਤ ਕਰਾਕੇ ੳੁਹ ਦੇ ਦੁਅਾਲੇ ਪੱਕੀ ਚੂਨੇ ਗੱਚ ਖਾੲੀ ਬਣਵਾੲੀ, ਅਤੇ ਹਰ ਦਰਵੱਜੇ ਅੱਗੇ ੲਿਕ ੲਿਕ ਦਮਦਮਾ ਬਣਾਕੇ ੳੁਸ ੳੁੱਤੇ ਲੋਹੇ ਦੇ ਦਰਵੱਜੇ ਝੜਾੲੇ। ਅਤੇ ੳੁਸ ਸਹਿਰ ਦੇ ਬਾਰਾਂ ਦਰਵੱਜੇ ਅਤੇ ੲਿਕ ਮੋਰੀ ਹੈ, ਅਤੇ ਹਰ ਦਰਵੱਜੇ ਦਾ ਜੁਦਾ ਜੁਦਾ ਨਾੳੁਂ ਹੈ। ਅਤੇ ਅੰਬਾਰਤਾਂ ਅਰ ਮਸੀਤਾਂ ਅਰ ਮਕਬਰੇ ਅਰ ਗੁੰਮਜ, ਜੋ ਸਹਿਰਪਨਾਹ ਦੇ ਨੇੜੇ ਸਨ, ਸਭ ਮੁੰਢੋਂ ਢਾਹ ਸਿੱਟੇ, ਅਤੇ ਜਿਮੀਨ ਨਾਲ ਬਰੋਬਰ ਕਰ ਦਿੱਤੇ, ਅਤੇ ਕੲੀ ੳੁਜੜ ਮਕਾਨ ਜੋ ਸਹਿਰੋਂ ਬਾਹਰ ਸੇ, ਢਾਹ ਢੂਹਕੇ ਬਰੋਬਰ ਕਰ ਦਿਤੇ।