ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨

ਦੁਆਬੇ ਬਾਰੀ ਦੇ ਨਗਰ।

ਅਤੇ ਸਹਿਰ ਤੇ ਅੰਦਰ ਭਾਵੇਂ ਸਾਰਾ ਅਬਾਦ ਨਹੀਂ ਹੋਇਆ, ਪਰ ਤਾਂ ਭੀ ਅਗੇ ਨਾਲ਼ੋਂ ਅਛੀ ਰੌਣਕ ਹੋ ਗਈ ਹੈ। ਅਤੇ ਪਾਤਸਾਹੀ ਦੋਲਤਖਾਨਾ, ਜੋ ਢੱਠਾ ਪਿਆ ਸਾ, ਮਹਾਰਾਜੇ ਰਣਜੀਤਸਿੰਘੁ ਦੇ ਹੁਕਮ ਨਾਲ, ਫੇਰ ਮੁਰੰਮਤ ਹੋ ਗਿਆ ਹੈ। ਅਤੇ ਪਾਤਸਾਹੀ ਜੁਮਾ ਮਸੀਤ, ਜੋ ਔਰੰਗਜੇਬ ਪਾਤਸਾਹ ਦੀ ਬਣਾਈ ਹੋਈ, ਅਤੇ ਵਡੀ ਖੁੱਲੀ ਅਰ ਮਜਬੂਤ ਸੀ, ਸੋ ਹੁਣ ਸਿੱਖਾਂ ਦੇ ਉਤਾਰੇ, ਅਤੇ ਘੋੜਿਆਂ ਦੇ ਤਬੇਲੇ ਦੀ ਜਾਗਾ ਹੋ ਗਈ ਹੈ।

ਅਤੇ ਪਾਤਸਾਹੀ ਸਰਾਂ ਵਿਚ, ਜੋ ਦੌਲਤਖਾਨੇ ਅਰ ਜੁਮਾ ਮਸੀਤ ਦੇ ਗੱਭੇ ਹੈ, ਇਕ ਬਾਗ ਲਵਾਕੇ ਹਜੂਰੀ ਬਾਗ ਨਾਉਂ ਧਰਿਆ, ਅਤੇ ਉਹ ਦੇ ਵਿਚਕਾਰੇ ਸੰਗ ਮਰਮਰ ਦੀ ਇਕ ਬਾਰਾਂਦਰੀ ਬਣਵਾਈ ਹੈ।

ਇਸ ਸਹਿਰ ਵਿਚ ਮਸੀਤਾਂ ਅੱਤ ਸੁੰਦਰ ਸਨ, ਪਰ ਸਭ ਦੀਆਂ ਸਭ ਬੈਰਾਨ ਪਈਆਂ ਹਨ; ਹੁਣ, ਨਿਰੀ ਬਜੀਰਖਾਂ ਦੀ ਮਸੀਤ,(ਜੋ ਦਿੱਲੀ ਦਰਵਜੇ ਤੇ ਅੰਦਰਲੇ ਪਾਸੇ ਅੱਤ ਅਨੂਪ ਚੀਨੀ ਦੀ ਬਣੀ ਹੋਈ ਹੈ,) ਅਬਾਦ ਹੈ। ਉਹ ਦੇ ਸਹਿਨ ਦੇ ਭੋਰੇ ਦੇ ਹੇਠ, ਮੀਰਾਂ ਸੈਦ ਇਸਹਾਕ ਗਾਜੀ ਦੀ ਕਬਰ ਹੈ, ਅਤੇ ਲੋਕ ਉਹ ਦੇ ਦਰਸਣ ਨੂੰ ਜਾਂਦੇ ਹਨ।

ਅਤੇ ਇਕ ਭਿਖਾਰੀਆਂ ਦੀ ਮਸੀਤ ਹੈ, ਜੋ ਉਹ ਦੇ ਗੁੰਮਜ ਸਾਰੇ ਸੁਨਹਿਰੀ ਹਨ। ਇਸੀ ਤਰਾਂ ਸਹਿਰਪਨਾਹ ਦੇ ਅੰਦਰ ਹੁਣ ਬੀ ਨਿੱਕੀਆਂ ਮੋਟੀਆਂ ਸੌ ਕੁ ਮਸੀਤਾਂ ਅਬਾਦ ਹੋਣਗੀਆਂ।

ਅਤੇ ਜਰਥਖਾਨੇ ਦੇ ਕੋਲ਼ ਮਲਕ ਅਯਾਜ ਦੀ ਕਬਰ ਹੈ; ਬਹੁਤ ਲੋਕ ਉੱਥੇ ਦਰਸਣ ਲਈ ਜਾਂਦੇ ਹਨ। ਸਹਿਰਪਨਾਹੋਂ ਬਾਹਰ, ਦੱਖਣ ਅਰ ਪੱਛਮ ਦੇ ਗਭਲੇ ਕੂਣੇ ਵਲ, ਉਸਮਾਨ ਹੁਬੈਰੀ ਜੀਲਾਨੀ ਦੇ ਪੁੱਤ ਸੇਖ ਅਲੀ ਦੀ ਕਬਰ ਹੈ, ਕਿ ਜਿਨ੍ਹਾਂਾਂ