ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਬਾਰੀ ਦੇ ਨਗਰ।

੭੩

ਚੜਕੇ ਸਦਾ ਮੁਰਗਾਬੀਆਂ ਅਰ ਮੱਛੀਆਂ ਦਾ ਸਕਾਰ ਖੇਡਦੇ ਹਨ, ਅਤੇ ਇਸ ਛੰਭ ਦਾ ਨਾਉਂ ਨਲ ਹੈ, ਅਤੇ ਨਹਿਰ ਕਿਰਨ ਜੋ ਕਲਾਨੌਰ ਦੇ ਹੇਠ ਵਗਦੀ ਹੈ, ਸੋ ਇਸੇ ਛੰਭ ਵਿਚੋਂ ਨਿੱਕਲ਼ੀ ਹੈ। ਅਤੇ ਇਹ ਜਾਗਾ ਅਜਿਹੀ ਚੰਗੀ ਸਕਾਰਗਾਹ ਹੈ, ਜੋ ਦੱਖਣ ਵਾਲ਼ਿਆਂ ਦੇ ਮਨਾਂ ਵਿਚ ਇਸ ਨੂੰ ਦੇਖਕੇ ਖੁਸੀ ਦਾ ਦਰਿਆਉ ਠਾਠਾਂ ਮਾਰਨ ਲੱਗ ਜਾਂਦਾ ਹੈ।

Pathan Kot.

ਪਠਾਨਕੋਟ ਇਕ ਕਦੀਮੀ ਸਹਿਰ ਹੈ, ਜੋ ਉਹ ਦੀ ਅੰਬਾਰਤ ਬਹੁਤੀ ਪੱਕੀ, ਅਤੇ ਥੁਹੁੜੀ ਕੱਚੀ ਹੈ। ਉਸ ਤੇ ਚੜ੍ਹਦੇ ਪਾਸੇ ਇਕ ਪੱਕਾ ਚੂਨੇ ਗੱਚ ਕਿਲਾ ਹੈ; ਉਹ ਦੇ ਅਲੰਗਾਂ ਵਡੀਆਂ ਉੱਚੀਆਂ ਅਤੇ ਡਾਢੀਆਂ ਹਨ। ਇਹ ਕਿਲਾ ਸਾਹਜਹਾਂ ਪਾਤਸਾਹ ਦੇ ਰਾਜ ਵਿੱਚ ਪਹਾੜ ਦੇ ਬੰਨੇ ਉਪੁਰ ਇਸ ਲਈ ਬਣਿਆ ਸੀ, ਜੋ ਇਸ ਮੁਲਖ ਦਾ ਹਾਕਮ ਇਸ ਵਿਚ ਰਿਹਾ ਕਰੇ। ਕਈ ਚਿਰ ਇਹ ਜਾਗਾ ਕਨ੍ਹਈਆਂ ਸਿੱਖਾਂ ਹੇਠ ਰਹੀ। ਤਾਰਾਸਿੰਘੁ ਕਨ੍ਹਈਆ, ਜੋ ਪਹਾੜ ਦੇ ਰਾਜੇ, ਜਿਹਾਕੁ ਨੂਰਪੁਰੀਆ ਅਤੇ ਹੋਰ ਕਈਰਾਜੇ ਉਹ ਦੀ ਤਾਬੇਦਾਰੀ ਵਿਚ ਚਲਦੇ ਸੇ, ਉਥੇ ਦਾ ਹਾਕਮ ਸੀ; ਉਨ ਕਿਲੇ ਦੇ ਅੰਦਰਵਾਰ ਆਪਣੇ ਰਹਿਣ ਲਈ, ਵਡੇ ਸੁੰਦਰ ਅਤੇ ਅਜਿਹੇ ਉਚੇ ਘਰ ਬਣਾਏ ਸਨ, ਜੋ ਕਈਆਂ ਕੋਹਾਂ ਤੇ ਦਿਖਾਲੀ ਦਿੰਦੇ ਸੇ। ਪਰ ਸਨ ੧੧੮੮ ਹਿਜਰੀ ਵਿਚ ਇਕ ਬਾਰੀ ਚੰਦਾਸਿੰਘੁ ਅਤੇ ਗੰਡਾਸਿੰਘੁ ਨੇ, ਜੋ ਭੰਗੀ ਸਰਦਾਰ ਥੇ, ਰਾਮਗੜੀਆਂ ਦੀ ਸਿਖਲਾਉਟ ਪੁਰ, ਇਸ ਕਿਲੇ ਦੇ ਲੈਣ ਦਾ ਦਾਯਾ ਕੀਤਾ ਸਾ; ਜਾਂ ਅਦੀਨਾਨਗਰ ਪਹੁੰਚੇ, ਤਾਂ ਉਨ੍ਹਾਂ ਦੋਹੁੰ ਵਿਚੋਂ ਇਕ ਮਰ ਗਿਆ, ਅਤੇ ਦੂਜਾ ਨਿਰਾਸ ਹੋਕੇ ਪਿਛੇ ਨੂੰ ਹਟ ਗਿਆ, ਅਤੇ ਇਹ ਕਿਲਾ ਉਵੇਂ ਤਾਰਾਸਿੰਘੁ ਦੇ ਕੋਲ਼ ਰਿਹਾ, ਉਸ ਵੇਲੇ ਤੀਕੁਰ ਜੋ ਉਹ ਦੇ ਪੁੱਤ

J