ਪੰਨਾ:A geographical description of the Panjab.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੨
ਦੁਅਾਬੇ ਬਾਰੀ ਦੇ ਨਗਰ।

ਰਾਜ ਕੀਤਾ, ਪਰ ਸਦਾ ਕਨੲੀਅਾਂ ਦਾ ਹੀ ਮਲੀਹਦੜ ਰਿਹਾ; ੳੁਸ ਵੇਲੇ ਤੀਕੁਰ ਕਿ ਜਾਂ ਮਹਾਰਾਜੇ ਰਣਜੀਤਸਿੰਘੁ ਨੈ ਗੁਲਾਬਸਿੰਘੁ ਨੂੰ ਫੜਕੇ ੳੁਸ ਕੋੋਲੋਂ ਮੁਲਖ ਖੁਹੁ ਲਿਅਾ, ਤਦ ੲਿਹ ਸਹਿਰ ਬੀ ਮਹਾਰਾਜੇ ਦੇ ਹੱਥ ਅਾ ਗਿਅਾ, ਅਤੇ ਗੁਲਾਬ ਸਿੰਘੁ ਨੂੰ ੲਿਕ ਛੋਟਾ ਜਿਹਾ ਪਿੰਡੋਰਾ ਜਗੀਰ ਵਿਚ ਦੇ ਦਿੱਤਾ। ਅਤੇ ਸਨ ੧੨੨੭ ਹਿਜਰੀ ਵਿਖੇ ਜਾਂ ਮਹਾਰਾਜੇ ਰਣਜੀਤਸਿੰਘੁ ਦੇ ਮਨ ਵਿਚ ਅਾੲੀ, ਕਿ ੲਿਸ ਸਹਿਰ ਨੂੰ ਅਬਾਦ ਕਰਯੇ, ਤਾਂ ੳੁਸ ਨੈ ਕਾਰਮਕੇ ਹਰ ਬਰਸਾਤ ਨੂੰ ਫੌਜ ਸਣੇ ੳੁਥੇ ਜਾਕੇ ਰਹਿਣਾ ਸੁਰੂ ਕੀਤਾ, ਅਤੇੇ ਨਹਿਰ ਦੇ ਕੰਢੇ ਵਡਾ ਅਨੂਪ ਬਾਗ ਲਵਾਕੇ, ੳੁਸ ਵਿਚ ਅੱਤ ਸੁੰਦਰ ਅੰਬਾਰਤਾਂ ਅਤੇ ਹੌਦ ਅਰ ਫੁਅਾਰੇ ਬਣਵਾੲੇ; ਅਤੇ ਤਿਹੇ ਹੀ ੳੁਸ ਦੇ ਅੰਬਾਰਤਾਂ ਬਣਵਾੲੀਅਾਂ; ੲਿਸ ਕਰਕੇ ੳੁਸ ਸਹਿਰ ਵਿਚ ਰੌਣਕ ਹੋ ਗੲੀ, ਅਤੇ ਹਰ ਭਾਂਤ ਦੇ ਕਾਰਖਾਨਦਾਰ ਅਰ ਸੁਦਾਗਰ ਫੇਰ ੳੁਥੇ ਜਾ ਰਹੇ, ਅਤੇ ਬਜਾਰ ਚੋਂਪੜ ਦੀ ਕਤਾ ਦਾ ਪੈ ਗਿਅਾ, ਅਰਥਾਤ ਗਭੇ ਚੌਂਕ, ਅਤੇ ਚੌਹੀਂ ਪਾਸੀਂ ਚਾਰ ਬਜਾਰ, ਪਰ ਹੱਟਾਂ ਤਿੰਨਕੁ ਸੈ ਥੀਂ ਵਧੀਕ ਨਾ ਹੋ ਦੀਅਾਂ। ੳੁਥੋਂ ਬਿਅਾਹ ਨਦੀ ਛੇ ਕੋਹ, ਅਤੇ ਦਰਿਅਾੳੁ ਰਾਵੀ ਪੰਜ ਕੋਹ ਹੈ।

Bahirampur.

ਅਦੀਨਾਨਗਰ ਤੇ ਢਾੲੀਅਾਂ ਕੋਹਾਂ ਦੀ ਬਿੱਥ ਪੁਰ ੲਿਕ ਕਦੀਮੀ ਕਸਬਾ ਹੈ, ੳੁਹ ਨੂੰ ਬਹਿਰਾਮਪੁਰ ਕਰਕੇ ਕਹਿੰਦੇ ਹਨ, ੳੁਹ ਦੀਅਾਂ ਬਹੁਤ ਅੰਬਾਰਤਾਂ ਪੱਕੀਅਾਂ ਹਨ, ੳੁਹ ਦੇ ਲਾਗ ਦਹੁੰ ਤਿੰਨਾਂ ਕੋਹਾਂ ਦੇ ਲੰਬਾੳੁ ਚੜਾੳੇੁ ਵਿਚ ੲਿਕ ਅਜਿਹਾ ਛੰਭ ਹੈ, ਜੋ ੳੁਸ ਥੀਂ ਸਦਾ ਪਾਣੀ ਨਿੱਕਲਦਾ ਹੈ; ਅਤੇ ਨਾਪੇ ਅਰ ਕਾਹ ੳੁਸ ਵਿਚ ਬਹੁਤ ੳੁਗਦਾ ਹੈ। ਅਤੇ ਲੋਕ ਬੇੜੀਅਾਂ ਵਿਚ