ਜੀਦਖਾਂ ਗੱਦੀ ਪੁਰ ਬੈਠਾ, ਅਤੇ ੳੁਸ ਤੇ ਪਿਛੇ ਵਹੀਦਖਾਂ ਨੂੰ, ਅਰ ਵਹੀਦਖਾਂ ਦੇ ਪਿਛੇ ਸੲੀਦਖਾਂ ਨੂੰ ਰਾਜ ਮਿਲਿਅਾ।
ਜਾਂ ਮੁਸਲਮਾਨਾਂ ਦੀ ਪਾਤਸਾਹੀ ੲਿਸ ਮੁਲਖੋਂ ਦੂਰ ਹੋ ਗੲੀ, ਤਾਂ ਰਾਜੇ ਪਿਰਥੀਸਿੰਘੁ ਨੂਰਪੁਰੀੲੇ ਨੈ ਪੁੁਰਾਣਾ ਵੈਰ ਨਵਾਂ ਕਰਕੇ, ਸੲੀਦਖਾਂ ਕੋਲੋਂ ਲੜਕੇ ਮੁਲਖ ਲੈ ਲੀਤਾ, ਅਤੇ ੳੁਹ ਬਿਚਾਰਾ ਖੇਹ ਛਾਣਕੇ ਮਰ ਗਿਅਾ। ਹੁਣ ੳੁਹ ਦਾ ਪੁੱਤ ਸਲਾਬਤਖਾਂ ਸੁਜਾਣਪੁਰ ਵਿਚ ਰਹਿੰਦਾ ਹੈ, ਅਤੇ ਮਹਾਰਾਜੇ ਰਣਜੀਤਸਿੰਘੁ ਦੀ ਵਲੋਂ ੲਿਕ ਪਿੰਡ ਜਗੀਰ ਖਾਂਦਾ ਹੈ। ਅਤੇ ਸਾਹਪੁਰ ਦਾ ਹੋਰ ਸਾਰਾ ਮੁਲਖ, ਹੁਣ ਮਹਾਰਾਜੇ ਦੇ ਅਮਲ ਵਿਚ ਹੈ।
Nurpur.
ਨੂਰਪੁਰ ੲਿਕ ਸਹਿਰ ਹੈ, ਜੋ ਪਹਾੜ ਦੀ ਚੋਟੀ ਪੁਰ, ੲਿਕ ਸੈਲ ਦੇ ਭੱਗ ੳੁਪੁਰ ਬਸਦਾ ਹੈ; ੳੁਸ ਸਹਿਰ ਦੀ ਅੰਬਾਰਤ ਸਰਬੱਤ ਪੱਥਰਾਂ ਦੀ ਹੈ, ਅਤੇ ਬਜਾਰ ਦੀਅਾਂ ਹੱਟਾਂ ਸਭ ਤਿੰਨਕੁ ਸੌ ਹੋਣਗੀਅਾਂ; ਪਰ ਕਾਰਖਾਨਾਦਾਰ ਹਰ ਤਰ੍ਹਾਂ ਦੇ ਉਥੇ ਬਸਦੇ ਹਨ। ਅਤੇ ਸੁਦਾਗਰ ਲੋਕ ਸਾਰੇ ਪਹਾੜ ਦੇ ਮਾਲ ਅਰ ਸੁਗਾਤਾਂ, ਚੰਬਿੳਂ, ਕਸਮੀਰੋਂ, ਲਦਾਖੋਂ, ਅਤੇ ਯਾਰਕੰਦੇਂ, ੲਿਸ ਸਹਿਰ ਵਿਚ ਲਿਅਾੳੁਦੇ ਹਨ, ਫੇਰ ੳੁਥੋਂ ਹੋਰਨਾਂ ਮੁਲਖਾਂ ਨੂੰ ਲੈ ਜਾਂਦੇੇ ਹਨ। ਅਤੇ ੲਿਹ ਸਹਿਰ ਰਾਜੇ ਪਿਰਥੀਸਿੰਘੁ ਦੇ ਵਾਰੇ ਬਹੁਤ ਹੀ ਅਬਾਦ ਸਾ। ਅਤੇ ਪਥਰੈਲੀ ਧਰਤੀ ਕਰਕੇ ੲਿਸ ਸਹਿਰ ਵਿਚ ਖੂਹੇ ਬਹੁਤ ਥੁਹੁੜੇ ਹਨ; ੲਿਸੇ ਲੲੀ ਲੋਕ ਕਿਲੇ ਹੇਠੋਂ ਬਾੳੁਲੀ ਵਿਚੋਂ ਪਾਣੀ ਭਰਕੇ ਪੀਂਦੇ ਹਨ, ਅਤੇ ੳੁਹ ਬਾੳੁਲੀ ਬਾਰਾਂ ਮਹੀਨੇ ਭਰੀ ਰਹਿੰਦੀ ਹੈ, ਕਦੇ ੳੁਸ ਵਿਚੋਂ ਪਾਣੀ ਨਹੀਂ ਸੁਕਦਾ।
ਅਤੇ ੲਿਸ ਪਹਾੜ ਵਿਚ ਬਾਂਦਰ ਬਹੁਤ ਹਨ, ਬਲਕ ੳੁਨਾਂ ਦੀ ਬੁਤਾੲਿਤ ਦੇ ਕਾਰਨ ਸਹਿਰ ਦੇ ਲੋਕ ਬਹੁਤ ਅੌਖੇ ਰਹਿੰਦੇ ਹਨ; ਕਿੳੁਂਕਿ ਰੋਟੀ ਖਾਣ ਦੇ ਵੇਲੇ, ਜੇ ਅਾਦਮੀ ਕਮਾਣ ਯਾ